ਰਤਨ ਸ਼ਰਬ ਫੋਸਟਰ ਸਕੂਲ ਵਿੱਚ ਸਮਰ ਕੈਂਪ ਦਾ ਆਯੋਜਨ

ਐਸ ਏ ਐਸ ਨਗਰ, 7 ਜੂਨ (ਸ.ਬ.) ਰਤਨ ਸ਼ਰਬ ਫੋਸਟਰ ਸਕੂਲ, ਸੋਹਾਣਾ ਵਲੋਂ ਆਪਣੇ ਕੈਂਪਸ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਵਿੱਚ ਨਿਖਾਰ ਲਿਆਉਣ ਲਈ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ| ਇਸ ਕੈਂਪ ਦੌਰਾਨ ਵਿਦਿਆਰਥੀਆਂ ਦੇ ਪੇਟਿੰਗ, ਕਲੇ ਮਾਡਲਿੰਗ, ਸਲਾਦ ਬਣਾਉਣ, ਕਰਾਟੇ, ਗਿੱਧਾ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਦੌਰਾਨ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਦੇ ਨਾਲ ਨਾਲ ਟ੍ਰੈਫਿਕ ਨਿਯਮਾਂ ਸਬੰਧੀ ਵੀ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਗਈ|
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਰ ਜੋਤੀ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਕੈਂਪ ਆਯੋਜਿਤ ਕਰਨ ਨਾਲ ਜਿੱਥੇ ਵਿਦਿਆਰਥੀਆਂ ਦੀ ਛਿਪੀ ਪ੍ਰਤਿਭਾ ਬਾਹਰ ਆਉਂਦੀ ਹੈ, ਉਥੇ ਹੀ ਉਨ੍ਹਾਂ ਅੰਦਰ ਆਤਮਵਿਸ਼ਵਾਸ਼ ਦੀ ਜੋ ਕਮੀ ਹੁੰਦੀ ਹੈ ਉਹ ਵੀ ਪੂਰੀ ਤਰ੍ਹਾਂ ਦੂਰ ਹੋ ਜਾਂਦੀ ਹੈ| ਇਸ ਦੌਰਾਨ ਰਤਨ ਗਰੁੱਪ ਦੇ ਪ੍ਰੈਜੀਡੈਂਟ ਸੁੰਦਰ ਲਾਲ ਅਗਰਵਾਲ ਨੇ ਕਿਹਾ ਕਿ ਕਦੇ ਉਹ ਦਿਨ ਵੀ ਹੁੰਦੇ ਸਨ ਜਦੋਂ ਸਮਰ ਕੈਂਪਾਂ ਦਾ ਮਤਲਬ ਸਿਰਫ਼ ਚਿੱਤਰਕਲਾ, ਸ਼ਿਲਪ ਬਣਾਉਣਾ ਅਤੇ ਕਲੇ ਮਾਡਲਿੰਗ ਹੁੰਦਾ ਸੀ| ਪਰ ਅੱਜ ਇਹ ਬਿਲਕੁਲ ਬਦਲ ਚੁੱਕਿਆ ਹੈ| ਹੁਣ ਇਹ ਕੈਂਪ ਬੱਚਿਆਂ ਨੂੰ ਉਹ ਗਿਆਨ ਮੁਹੱਈਆ ਕਰਦੇ ਹਨ ਜੋ ਸ਼ਾਇਦ ਪਾਠਕ੍ਰਮ ਵਿਚੋਂ ਨਹੀਂ ਮਿਲਦਾ| ਉਨ੍ਹਾਂ ਇਸ ਮੌਕੇ ਸਾਰੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਮਿਹਨਤ ਅਤੇ ਲਗਨ ਨਾਲ ਪੜਾਈ ਕਰਨ ਲਈ ਪ੍ਰੇਰਿਤ ਕੀਤਾ| ਅਖੀਰਲੇ ਦਿਨ ਰੱਖੇ ਗਏ ਰੰਗਾਰੰਗ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ|

Leave a Reply

Your email address will not be published. Required fields are marked *