ਰਵਨੀਤ ਸਿੰਘ ਦਾ ਨਵਾਂ ਗੀਤ ‘ਲੱਖ ਲਾਹਨਤਾਂ’ ਬਣਿਆ ਸਰੋਤਿਆਂ ਦੀ ਪਸੰਦ

ਪਟਿਆਲਾ 19 ਦਸੰਬਰ (ਸ.ਬ.) ਐਂਕਰਿੰਗ ਖੇਤਰ ਵਿੱਚ ਸਫਲਤਾ ਦਾ ਸਿਰਨਾਵਾਂ ਬਣਿਆ ਰਵਨੀਤ ਸਿੰਘ ਹੁਣ ਬਤੌਰ ਗਾਇਕ ਆਪਣੇ ਪਹਿਲੇ ਗੀਤ ‘ਲੱਖ ਲਾਹਨਤਾਂ’ ਰਾਹੀਂ ਆਪਣੇ ਸੰਗੀਤਕ ਸਫਰ ਦੀ ਵੀ ਸ਼ੁਰੂਆਤ ਕਰ ਚੁੱਕਾ ਹੈ| ਦੱਸਣਯੋਗ ਹੈ ਕਿ ਯੂਟਿਊਬ ਤੇ ਵੀ ਇਹ ਗੀਤ ਟਰੈਂਡਿੰਗ ਨੰਬਰ 1 ਤੇ ਚੱਲ ਰਿਹਾ ਹੈ|
ਰਵਨੀਤ ਦੇ ‘ਲੱਖ ਲਾਹਨਤਾਂ’ ਗੀਤ ਦੇ ਬੋਲ ਗੀਤਕਾਰ ਸੁੱਖੀ ਦਿਗੋਹ ਨੇ ਲਿਖੇ ਹਨ ਅਤੇ ਸੰਗੀਤ ਗੁਪਜ਼ ਸਹਿਰਾ ਵਲੋਂ ਤਿਆਰ ਕੀਤਾ ਗਿਆ ਹੈ| ਗੀਤ ਦੀ ਵੀਡੀਓ ਨਿਰਦੇਸ਼ਨ ਮਾਵੀ ਸਿੰਘ ਦਾ ਹੈ ਅਤੇ ਅੋਨਲਾਈਨ ਪ੍ਰਮਸ਼ੋਨ ਗੋਲਡ ਮੀਡੀਆ ਵਲੋਂ ਕੀਤੀ ਗਈ ਹੈ| ਇਹ ਗੀਤ ਸੁਖਜੀਤ ਸਿੰਘ ਢਿਲੋਂ ਤੇ ਜਗਜੀਤ ਸਿੰਘ ਢਿਲੋਂ ਦੀ ਪੇਸ਼ਕਾਰੀ ਹੈ ਜੋ ਕਿ ਜਿਊਕ ਡੌਕ ਤੇ ਗੁਰਨਵ ਪ੍ਰੋਡਕਸ਼ਨ ਹਾਊਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ|

Leave a Reply

Your email address will not be published. Required fields are marked *