ਰਵਾਇਤੀ ਪਾਰਟੀਆਂ ਨੇ ਨੌਜਵਾਨਾਂ ਲਈ ਕੁੱਝ ਨਹੀਂ ਕੀਤਾ: ਆਮ ਆਦਮੀ ਪਾਰਟੀ


ਪਟਿਆਲਾ, 17 ਅਕਤੂਬਰ (ਬਿੰਦੂ ਸ਼ਰਮਾ) ਆਮ ਆਦਮੀ ਪਾਰਟੀ ਵਲੋਂ ਹਲਕਾ ਸਨੌਰ ਦੇ ਪਿੰਡ ਚੌਰਾ ਵਿਚ ਕਰਵਾਏ ਇਕ ਸਮਾਗਮ ਦੌਰਾਨ ਵੱਡੀ ਗਿਣਤੀ ਦਲਿਤ ਨੌਜਵਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ             ਗਏ| ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਦੇ ਆਗੂ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਨਾ ਤਾਂ ਨੌਜਵਾਨਾਂ ਬਾਰੇ ਕੁੱਝ ਸੋਚਿਆ ਹੈ,  ਨਾ ਹੀ ਦਲਿਤਾਂ ਲਈ ਕੁੱਝ ਕੀਤਾ ਹੈ| 
ਉਹਨਾਂ ਕਿਹਾ ਕਿ ਅੱਜ ਇੱਕ ਐਸੇ ਰਾਜ ਪ੍ਰਬੰਧ ਦੀ ਲੋੜ ਹੈ ਜਿੱਥੇ ਇਨਸਾਫ ਮਿਲ ਸਕੇ, ਗਰੀਬ ਲੋਕਾਂ ਨੂੰ ਹੱਕ ਮਿਲਣ, ਵੀ ਆਈ ਪੀ ਕਲਚਰ ਖਤਮ ਹੋਵੇ ਅਤੇ ਅਜਿਹਾ ਰਾਜ ਸਿਰਫ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ| ਇਸ ਮੌਕੇ ਅੰਗਰੇਜ ਸਿੰਘ ਰਾਮਗੜ੍ਹ,ਸਨੀ ਪਟਿਆਲਾ, ਮੰਗਾ ਸਰਾਓ, ਸੰਤੋਸ਼ ਰਾਜਪੂਤ, ਮਾਸਟਰ ਗੁਰਨਾਮ ਸਿੰਘ, ਮਨਪ੍ਰੀਤ ਸਿੰਘ ਮਹਿਮਦਪੁਰ, ਰਾਮ ਸਿੰਘ ਡੀਲਵਾਲ, ਜੋਨੀ ਫਤਿਹਪੁਰ, ਜੱਗਾ ਫਤਿਹਪੁਰ, ਬੱਗਾ ਸ਼ਮਸ਼ਪੁਰ, ਮਹਿਲਾ ਆਗੂ ਪ੍ਰੀਤੀ ਸਨੌਰ ਅਤੇ ਪਾਰਟੀ ਵਿਚ ਸ਼ਾਮਿਲ ਹੋਏ ਨੌਜਵਾਨ ਗੁਰਮੁਖ ਸਿੰਘ ਚੌਰਾ, ਸ਼ੇਰ ਸਿੰਘ, ਸਿਮਰਨ ਦੀਪ, ਅਮਨਦੀਪ ਸਿੰਘ, ਰਾਜਵਿੰਦਰ ਸਿੰਘ, ਲਖਵਿੰਦਰ ਸਿੰਘ, ਰਣਵੀਰ ਸਿੰਘ, ਗੁਰਦੀਪ ਸਿੰਘ, ਅਮਨਿੰਦਰ ਸਿੰਘ, ਸ਼ਮੀ ਭਾਰਦਵਾਜ ਅਤੇ ਹੋਰ  ਨੌਜਵਾਨ ਹਾਜਿਰ ਸਨ| 

Leave a Reply

Your email address will not be published. Required fields are marked *