ਰਵਿੰਦਰ ਸਿੰਘ ਨਾਗੀ ਨੂੰ ਸਨਮਾਨਿਤ ਕੀਤਾ
ਐਸ.ਏ.ਐਸ.ਨਗਰ, 12 ਫਰਵਰੀ (ਸ.ਬ.) ਰਾਮਗੜ੍ਹੀਆ ਸਭਾ (ਰਜਿ.) ਵਲੋਂ ਸੰਗਰਾਂਦ ਦੇ ਮੌਕੇ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਮਰਾ ਦੀ ਅਗਵਾਈ ਹੇਠ ਸz. ਰਵਿੰਦਰ ਸਿੰਘ ਨਾਗੀ ਨੂੰ ਰਾਮਗੜ੍ਹੀਆ ਭਲਾਈ ਬੋਰਡ ਦੇ ਚੇਅਰਮੈਨ ਨਿਯੁਕਤ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਸz. ਕਰਮ ਸਿੰਘ ਬਬਰਾ ਨੇ ਦੱਸਿਆ ਕਿ ਕੁਝ ਸਮੇਂ ਪਹਿਲਾ ਹੀ ਸz. ਰਵਿੰਦਰ ਸਿੰਘ ਨਾਗੀ ਨੂੰ ਰਾਮਗੜ੍ਹੀਆ ਸਭਾ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਸੀ ਜਿਸਤੇ ਸਭਾ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸz. ਨਰਿੰਦਰ ਸਿੰਘ ਸੰਧੂ (ਸਾਹਿਬਜਾਦਾ ਟਿੰਬਰ), ਸ੍ਰੀ ਪ੍ਰਦੀਪ ਸਿੰਘ ਭਾਰਜ, ਸz. ਮਨਜੀਤ ਸਿੰਘ ਮਾਨ, ਸz. ਪਵਿਤਰ ਸਿੰਘ ਵਿਰਦੀ ਅਤੇ ਹੋਰ ਹਾਜਿਰ ਸਨ।