ਰਵੀਨਾ ਟੰਡਨ ਖਿਲਾਫ ਐਫ. ਆਈ. ਆਰ. ਦਰਜ

ਮੁੰਬਈ, 7 ਮਾਰਚ (ਸ.ਬ.) ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਤੇ ਐਫ. ਆਈ. ਆਰ. ਦਰਜ ਕੀਤੀ ਗਈ ਹੈ| ਮਾਮਲਾ ‘ਨੋ ਕੈਮਰਾ ਜੋਨ’ ਵਿੱਚ ਸ਼ੂਟਿੰਗ ਕਰਨ ਦਾ ਹੈ| ਰਵੀਨਾ ਖਿਲਾਫ ਇਹ ਸ਼ਿਕਾਇਤ ਭੁਵਨੇਸ਼ਵਰ ਸਥਿਤ ਲਿੰਗਰਾਜ ਮੰਦਰ ਦੇ ਪ੍ਰਬੰਧਕ ਨੇ ਦਰਜ ਕਰਵਾਈ ਹੈ|
ਹਾਲਾਂਕਿ ਮਾਮਲੇ ਵਿੱਚ ਅਜੇ ਤੱਕ ਰਵੀਨਾ ਵਲੋਂ ਕੋਈ ਬਿਆਨ ਨਹੀਂ ਆਇਆ| ਕੁਝ ਦਿਨ ਪਹਿਲਾਂ ਰਵੀਨਾ ਲਿੰਗਰਾਜ ਮੰਦਰ ਵਿੱਚ ਵਿਗਿਆਪਨ ਦੀ ਸ਼ੂਟਿੰਗ ਲਈ ਆਈ ਸੀ, ਜਿਸ ਵਿੱਚ ਉਹ ਬਿਊਟੀ ਟਿਪਸ ਦਿੰਦੀ ਨਜ਼ਰ ਆ ਰਹੀ ਹੈ| ਰਵੀਨਾ ਨੇ ਜਿਸ ਸਥਾਨ ਤੇ ਇਹ ਸ਼ੂਟਿੰਗ ਕੀਤੀ ਉਹ ਜਗ੍ਹਾ ਮੰਦਰ ਦਾ ‘ਨੋ ਕੈਮਰਾ ਜੋਨ’ ਏਰੀਆ ਸੀ ਪਰ ਇਸ ਦੇ ਬਾਵਜੂਦ ਰਵੀਨਾ ਨੇ ਸ਼ੂਟਿੰਗ ਪੂਰੀ ਕੀਤੀ| ਮੰਦਰ ਦੇ ਪ੍ਰਬੰਧਕ ਨੇ ਇਸ ਮਾਮਲੇ ਵਿੱਚ ਸਖਤ ਕਦਮ ਚੁੱਕਦੇ ਹੋਏ ਪੂਰੇ ਮਾਮਲੇ ਦੀ ਜਾਣਕਾਰੀ ਨੇੜੇ ਦੇ ਪੁਲੀਸ ਸਟੇਸ਼ਨ ਵਿੱਚ ਦਰਜ ਕਰਵਾਈ| ਹਾਲਾਂਕਿ ਇਹ ਪਹਿਲਾਂ ਮਾਮਲਾ ਨਹੀਂ ਹੈ, ਜਦੋਂ ਕਿਸੇ ਅਭਿਨੇਤਾ ਜਾਂ ਅਦਾਕਾਰਾ ਖਿਲਾਫ ਇਸ ਤਰ੍ਹਾਂ ਦੀ ਸ਼ਿਕਾਇਤ ਦਰਜ ਹੋਈ ਹੋਵੇ| ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਸਨ|

Leave a Reply

Your email address will not be published. Required fields are marked *