ਰਸੋਈ ਗੈਸ ਹੋਈ ਸਸਤੀ

ਨਵੀਂ ਦਿੱਲੀ, 1 ਮਾਰਚ (ਸ.ਬ.) ਨਵੰਬਰ 2017 ਤੋਂ ਬਾਅਦ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ| ਤੇਲ ਮਾਰਕੀਟਿੰਗ ਕੰਪਨੀਆਂ ਨੇ ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 47 ਰੁਪਏ ਦੀ ਕਟੌਤੀ ਕਰ ਦਿੱਤੀ ਹੈ| ਹਾਲਾਂਕਿ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਤੇ ਸਿਰਫ 2.54 ਰੁਪਏ ਦੀ ਰਾਹਤ ਦਿੱਤੀ ਗਈ ਹੈ| ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਅਤੇ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ਵਿੱਚ ਕੀਤੀ ਗਈ ਕਟੌਤੀ 1 ਮਾਰਚ 2018 ਤੋਂ ਲਾਗੂ ਹੋ ਗਈ ਹੈ| ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੁਣ 14.2 ਕਿਲੋਗ੍ਰਾਮ ਵਾਲੇ ਸਿਲੰਡਰ (ਗੈਰ ਸਬਸਿਡੀ) ਦੀ ਕੀਮਤ 689 ਰੁਪਏ ਹੋ ਗਈ ਹੈ, ਜੋ ਪਹਿਲਾਂ 736 ਰੁਪਏ ਸੀ|
ਉਥੇ ਹੀ, ਵਪਾਰਕ ਸਿਲੰਡਰ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਹਨ| 19 ਕਿਲੋਗ੍ਰਾਮ ਦੇ ਸਿਲੰਡਰ ਦੀਆਂ ਕੀਮਤਾਂ ਵਿੱਚ 78.50 ਰੁਪਏ ਦੀ ਕਟੌਤੀ ਕੀਤੀ ਗਈ ਹੈ| ਹੁਣ 19 ਕਿਲੋਗ੍ਰਾਮ ਦਾ ਸਿਲੰਡਰ 1308.50 ਰੁਪਏ ਦੀ ਬਜਾਏ 1230 ਰੁਪਏ (ਦਿੱਲੀ ਵਿੱਚ) ਦਾ ਮਿਲੇਗਾ|

Leave a Reply

Your email address will not be published. Required fields are marked *