ਰਸੋਈ ਘਰ ਵਿੱਚ ਫੱਟਿਆ ਗੈਸ ਸਿਲੰਡਰ, ਹੋਇਆ 2 ਲੱਖ ਦਾ ਨੁਕਸਾਨ

ਭੋਰੰਜ, 12 ਜੂਨ (ਸ.ਬ.) ਉਪ ਮੰਡਲ ਦੇ ਕਸਬੇ ਭੋਰੰਜ ਉਪਰਲਾ ਵਿੱਚ ਇਕ ਗੈਸ ਸਿਲੰਡਰ ਦੇ ਫੱਟਣ ਨਾਲ ਦਹਿਸ਼ਤ ਫੈਲ ਗਈ|
ਗੈਸ ਸਿਲੰਡਰ ਦੇ ਫੱਟਣ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਪਰ ਗੈਸ ਸਿਲੰਡਰ ਦੇ ਫੱਟਣ ਨਾਲ ਰਸੋਈ ਘਰ ਦੀਆਂ ਛੱਤਾਂ ਅਤੇ ਦੀਵਾਰਾਂ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਈਆਂ ਹਨ| ਪੀੜਤ ਆਸ਼ੋਕ ਕੁਮਾਰ ਪੁੱਤਰ ਬਲੀ ਰਾਮ ਨਿਵਾਸੀ ਭੋਰੰਜ ਉਪਰਲਾ ਨਜ਼ਦੀਕ ਲਘੂ ਸਕੱਤਰੇਤ ਨੇ ਦੱਸਿਆ ਕਿ ਉਹ ਕਰੀਬ 8 ਵਜੇ ਮਕਾਨ ਦੇ ਨਾਲ ਬਣਾਏ ਗਏ ਰਸੋਈ ਘਰ ਵਿੱਚ ਜਿਵੇਂ ਹੀ ਖਾਣਾ ਬਣਾਉਣ ਦੇ ਲਈ ਗੈਸ ਜਲਾਉਣ ਲੱਗਾ ਕਿ ਅਚਾਨਕ ਗੈਸ ਸਿਲੰਡਰ ਨੇ ਅੱਗ ਫੜ੍ਹ ਲਈ| ਅੱਗ ਦੇਖ ਕੇ ਉਨ੍ਹਾਂ ਨੇ ਰੋਲਾ ਪਾਇਆ, ਉਹ ਪਰਿਵਾਰ ਦੇ ਸਾਰੇ ਮੈਂਬਰਾਂ ਸਮੇਤ ਦੂਰ ਭੱਜ ਗਏ ਅਤੇ ਕੁਝ ਹੀ ਪਲਾਂ ਵਿੱਚ ਰਸੋਈ ਘਰ ਵਿੱਚ ਰੱਖਿਆ ਸਿਲੰਡਰ ਫੱਟ ਗਿਆ ਅਤੇ ਉਨ੍ਹਾਂ ਦੇ ਰਸੋਈ ਘਰ ਦਾ ਸਾਰਾ ਸਮਾਨ ਅਤੇ ਛੱਤ ਜ਼ੋਰ ਦੇ ਧਮਾਕੇ ਵਿੱਚ ਉਡ ਗਈ|
ਗੈਸ ਸਿਲੰਡਰ ਦੇ ਫੱਟਣ ਦੀ ਆਵਾਜ਼ ਕਰੀਬ ਅੱਧਾ ਕਿਲੋਮੀਟਰ ਦੀ ਦੂਰੀ ਤੱਕ ਲੋਕਾਂ ਨੇ ਸੁਣੀ ਅਤੇ ਮੌਕੇ ਤੇ ਆ ਪਹੁੰਚੇ| ਉਨ੍ਹਾਂ ਨੇ ਇਸ ਦੀ ਸੂਚਨਾ ਪੁਲੀਸ ਥਾਣਾ ਭੋਰੰਜ ਅਤੇ ਫਾਇਰ ਬ੍ਰਿਗੇਡ ਹਮੀਰਪੁਰ ਨੂੰ ਦਿੱਤੀ, ਜਿਸ ਦੇ ਬਾਅਦ ਭੋਰੰਜ ਪੁਲੀਸ ਮੌਕੇ ਤੇ ਪਹੁੰਚ ਗਈ ਸੀ| ਆਸ਼ੋਕ ਕੁਮਾਰ ਦੇ ਮੁਤਾਬਕ ਹਾਦਸੇ ਵਿੱਚ ਉਨ੍ਹਾਂ ਦਾ ਕਰੀਬ 2 ਲੱਖ ਦਾ ਨੁਕਸਾਨ ਹੋਇਆ ਹੈ| ਭੋਰੰਜ ਥਾਣੇ ਦੇ ਐਸ.ਐਚ.ਓ. ਸੀ.ਆਰ. ਚੌਧਰੀ ਨੇ ਦੱਸਿਆ ਕਿ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *