ਰਹਿਣ-ਸਹਿਣ ਦੇ ਆਧੁਨਿਕ ਤੌਰ ਤਰੀਕਿਆਂ ਨੇ ਇਨਸਾਨ ਦੀ ਪ੍ਰਜਣ ਸ਼ਕਤੀ ਘਟਾਈ : ਡਾ. ਹਰੀਸ਼ੀਕੇਸ਼ ਪਾਈ

ਐਸ ਏ ਐਸ ਨਗਰ, 7 ਸਤੰਬਰ (ਸ.ਬ.) ਆਧੁਨਿਕ ਜੀਵਨ ਸ਼ੈਲੀ ਨੇ ਮਰਦਾਂ ਅਤੇ ਔਰਤਾਂ ਦੀ ਬੱਚੇ ਪੈਦਾ ਕਰਨ ਦੀ ਸਮਰੱਥਾ ਸ਼ਕਤੀ ਉੱਤੇ ਵੱਡਾ ਹਮਲਾ ਕੀਤਾ ਹੈ| ਫੈਡਰੇਸ਼ਨ ਆਫ ਆਬਸਟ੍ਰੈਟਿਕਸ ਐਂਡ ਗਾਇਨੋਕੋਲੋਜੀਕਲ ਸੋਸਾਇਟੀਜ਼ ਆਫ ਇੰਡੀਆ ਦੇ ਸਕੱਤਰ ਜਨਰਲ ਡਾ. ਹਰੀਸ਼ੀਕੇਸ਼ ਪਾਈ ਦਾ ਕਹਿਣਾ ਹੈ ਕਿ ਉਂਝ ਤਾਂ ਅੱਜਕੱਲ ਦੀਆਂ ਜਿਆਦਾਤਰ ਬੀਮਾਰੀਆਂ ਦੀ ਜੜ ਆਧੁਨਿਕ ਰਹਿਣ-ਸਹਿਣ ਹੀ ਹੈ| ਇਸ ਆਧੁਨਿਕ ਰਹਿਣ ਸਹਿਣ ਨੇ ਮਰਦ ਅਤੇ ਔਰਤ ਦੋਵਾਂ ਦੀ ਜਨਨ ਸ਼ਕਤੀ ਉਤੇ ਬਹੁਤ ਬੁਰਾ ਅਸਰ ਪਾਇਆ ਹੈ| ਸਿੱਟਾ ਇਹ ਨਿੱਕਲਿਆ ਹੈ ਕਿ ਅੱਜ 15 ਫੀਸਦੀ ਤੋਂ ਵੱਧ ਜੋੜੇ ਬੱਚਾ ਪੈਦਾ ਕਰਨ ਵਾਲੀ ਸ਼ਰੀਰਕ ਸਮਰੱਥਾ ਹੀ ਗੁਆ ਬੈਠੇ ਹਨ| ਉਹਨਾਂ ਕਿਹਾ ਕਿ ਹੋਰ ਵੀ ਮੰਦਭਾਗੀ ਗੱਲ ਇਹ ਹੈ ਕਿ ਨਿਪੁੰਸਕ ਅਤੇ ਬਾਂਝਪਨ ਤੋਂ ਪੀੜਿਤ ਜੋੜਿਆ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ|
ਅੱਜ ਇੱਥੇ ਫੋਰਟਿਸ ਹਸਪਤਾਲ ਦੀ ਨਾਮਵਰ ਡਾ. ਪੂਜਾ ਮਹਿਤਾ ਦੇ ਨਾਲ ਇੱਕ ਪੱਤਰਕਾਰ ਸੰਮੇਲਨ ਦੌਰਾਨ ਡਾ. ਹਰੀਸ਼ੀਕੇਸ਼ ਨੇ ਦੁਨਿਆ ਭਰ ਦੇ ਮਾਹਿਰਾਂ ਵੱਲੋਂ ਕੀਤੇ ਗਏ ਅਧਿਆਨਾਂ ਦੇ ਹਵਾਲੇ ਨਾਲ ਦੱਸਿਆ ਕਿ ਵੱਡੀ ਉਮਰ ‘ਚ ਕੀਤੇ ਜਾਂਦੇ ਵਿਆਹ, ਪੋਸ਼ਟਿਕ ਅਤੇ ਸੰਤੁਲਿਤ ਖੁਰਾਕ ਦੀ ਘਾਟ, ਵਧੀਆ ਭਾਰ, ਸ਼ਰੀਰਕ ਕਸਰਤ ਨਾ ਕਰਨਾਂ, ਕੈਫੀਨ ਸਮੇਤ ਚਿੱਟੇ ਵਵਰਗੀਆਂ ਖਤਰਨਾਕ ਡਰੱਗਾਂ, ਸ਼ਰਾਬ ਅਤੇ ਸਿਗਰੇਟ ਦੇ ਸੇਵਨ ਨੇ ਮਰਦਾਂ ਅਤੇ ਔਰਤਾਂ ਦੀ ਪ੍ਰਜਨਣ ਸ਼ਕਤੀ ਤੇ ਗਹਿਰੀ ਸੱਟ ਮਾਰੀ ਹੈ| ਉਹਨਾਂ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਨੇ ਘਰ ਅਤੇ ਕੰਮਕਾਜੀ ਸਥਾਨਾਂ ‘ਤੇ ਇਨਸਾਨ ਨੂੰ ਮਸ਼ੀਨ ਬਣਾ ਦਿੱਤਾ ਹੈ, ਜਿਸ ਕਾਰਨ ਮਾਨਸਿਕ ਤਣਾਅ ਵਧੀਆ ਹੈ, ਇਸਦਾ ਵੀ ਵਿਵਾਹਿਕ ਜੋੜਿਆ ਦੀ ਬੱਚਾ ਪੈਦਾ ਕਰਨ ਦੀ ਸਮਰੱਥਾ ਤੇ ਅਤੀ ਨਕਾਰਾਤਮਕ ਅਸਰ ਪਿਆ ਹੈ|
ਡਾ. ਪਾਈ ਨੇ ਕਿਹਾ ਕਿ ਨੌਜਵਾਨ ਲੜਕੇ-ਲੜਕੀਆਂ ਸਹੀ ਉਮਰ ਵਿੱਚ ਵਿਆਹ ਨਾਲੋਂ ਆਪਣੇ ਕੈਰੀਅਰ ਤੇ ਜਿਆਦਾ ਕੇਂਦਰਿਤ ਰਹਿੰਦੇ ਹਨ| ਉਮਰ ਦੇ ਵਧਣ ਦੇ ਨਾਲ-ਨਾਲ ਅੰਡਕੋਸ਼ ਘਟਣ ਲੱਗਦੇ ਹਨ ਅਤੇ ਕੁਦਰਤੀ ਪ੍ਰਜਣਨ ਸ਼ਕਤੀ ਬੁਰੀ ਤਰ੍ਹਾ ਪ੍ਰਭਾਵਿਤ ਹੋ ਜਾਂਦੀ ਹੈ| ਇਸੇ ਤਰ੍ਹਾਂ ਮਰਦਾਂ ਦੇ ਸਪੱਰਮ ਕਾਉਂਟ ਘੱਟ ਜਾਂਦੇ ਹਨ|
ਇਸ ਮੌਕੇ ਤੇ ਡਾ. ਪੂਜਾ ਮਹਿਤਾ ਨੇ ਕਿਹਾ ਕਿ ਬੇਲੋੜਾ ਵਾਧੂ ਭਾਰ ਅਤੇ ਸ਼ਰੀਰਕ ਵਰਜਿਸ਼ ਦੀ ਘਾਟ ਕਾਰਨ ਸ਼ਰੀਰ ਦੇ ਹਾਰਮੋਨ ਦਾ ਸੰਤੁਲਨ ਵਿਗੜ ਜਾਂਦਾ ਹੈ ਜੋ ਨਸ਼ੀਲੇ ਪਦਾਰਥਾਂ ਦੇ ਸੇਵਨ ਵਾਂਗ ਮਰਦਾਂ ਅਤੇ ਔਰਤਾਂ ਦੀ ਪ੍ਰਜਣ ਸ਼ਕਤੀ ਨੂੰ ਘੱਟ ਜਾ ਖਤਮ ਕਰ ਦਿੰਦਾ ਹੈ| ਡਾ. ਪੂਜਾ ਮਹਿਤਾ ਨੇ ਦੱਸਿਆ ਕਿ ਕੰਪਿਊਟਰ, ਲੈਪਟਾਪ ਅਤੇ ਮੋਬਾਇਲ ਫੋਨ ਦੀ ਹੱਦੋਂ ਵੱਧ ਵਰਤੋਂ ਨੇ ਵੀ ਇਨਸਾਨ ਦੀ ਪ੍ਰਜਨਣ ਸ਼ਕਤੀ ਨੂੰ ਖੋਰਾ ਲਗਾਇਆ ਹੈ|

Leave a Reply

Your email address will not be published. Required fields are marked *