ਰਾਂਚੀ ਵਿੱਚ ਇਕ ਹੀ ਪਰਿਵਾਰ ਦੇ 7 ਵਿਅਕਤੀਆਂ ਨੇ ਕੀਤੀ ਖੁਦਕੁਸ਼ੀ

ਰਾਂਚੀ, 30 ਜੁਲਾਈ (ਸ.ਬ.) ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਕਾਂਕੇ ਥਾਣਾ ਵਿੱਚ ਰਹਿਣ ਵਾਲੇ ਪਰਿਵਾਰ ਨੇ ਖੁਦਕੁਸ਼ੀ ਕਰ ਲਈ| ਇਨ੍ਹਾਂ ਸੱਤ ਲੋਕਾਂ ਵਿੱਚੋਂ 2 ਵਿਅਕਤੀਆਂ ਨੇ ਫਾਂਸੀ ਲਗਾਈ ਹੈ| ਜਾਨ ਦੇਣ ਵਾਲੇ ਸਾਰੇ ਲੋਕ ਇਕ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ| ਦੱਸਿਆ ਜਾ ਰਿਹਾ ਹੈ ਕਿ ਗੋਦਰੇਜ ਕੰਪਨੀ ਵਿੱਚ ਕੰਮ ਕਰਨ ਵਾਲੇ ਦੀਪਕ ਝਾ ਆਪਣੇ ਪਰਿਵਾਰ ਨਾਲ ਕਾਂਕੇ ਥਾਣਾ ਖੇਤਰ ਦੇ ਕੋਲਡ ਸਟੋਰੇਜ਼ ਕੋਲ ਰਹਿੰਦੇ ਸਨ| ਅੱਜ ਜਦੋਂ ਘਰ ਦਾ ਬਹੁਤ ਦੇਰ ਤੱਕ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਗੁਆਂਢ ਦੇ ਲੋਕਾਂ ਨੇ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ| ਇਹ ਸਾਰੇ ਲੋਕ ਇੱਥੇ ਕਿਰਾਏ ਤੇ ਰਹਿੰਦੇ ਸਨ| ਪਰਿਵਾਰ ਮੂਲ ਰੂਪ ਤੋਂ ਬਿਹਾਰ ਦੇ ਭਾਗਲਪੁਰ ਦਾ ਰਹਿਣ ਵਾਲਾ ਸੀ| ਮੌਕੇ ਤੇ ਪੁੱਜੀ ਪੁਲੀਸ ਨੇ ਜਦੋਂ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਵਿੱਚ ਦੀਪਕ, ਉਸ ਦੀ ਪਤਨੀ, ਦੀਪਕ ਦੇ ਮਾਤਾ-ਪਿਤਾ ਅਤੇ ਬੱਚੇ ਦੀ ਲਾਸ਼ ਪਈ ਸੀ| ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਪਰਿਵਾਰ ਦੇ ਲੋਕਾਂ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਬਾਰੇ ਪਤਾ ਨਹੀਂ ਚੱਲ ਸਕਿਆ ਹੈ| ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *