ਰਾਏਬਰੇਲੀ ਵਿੱਚ ਬਦਮਾਸ਼ਾਂ ਨੇ ਠੇਕੇ ਦੇ ਸੈਲਸਮੈਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਰਾਏਬਰੇਲੀ, 14 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਵਿੱਚ ਰਾਏਬਰੇਲੀ ਦੇ ਡੀਹ ਖੇਤਰ ਵਿੱਚ ਬਦਮਾਸ਼ਾਂ ਨੇ ਇਕ ਠੇਕੇ ਦੇ ਸੇਲਸਮੈਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਏ| ਪੁਲੀਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਡੀਹ ਇਲਾਕੇ ਵਿੱਚ ਭਰਤਗੰਜ ਸਥਿਤ ਸ਼ਰਾਬ ਦੇ ਠੇਕੇ ਤੇ ਰਾਤ ਤਿੰਨ ਬਦਮਾਸ਼ ਸ਼ਰਾਬ ਖਰੀਦਣ ਗਏ| ਸ਼ਰਾਬ ਲੈਣ ਤੋਂ ਬਾਅਦ ਬਦਮਾਸ਼ਾਂ ਨੇ ਪੈਸੇ ਨਹੀਂ ਦਿੱਤੇ ਅਤੇ ਰੌਲੇ-ਰੱਪੇ ਤੋਂ ਬਾਅਦ ਸੇਲਸਮੈਨ ਸੁਨੀਲ ਕੁਮਾਰ ਜੈਸਵਾਲ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ|
ਜਾਣਕਾਰੀ ਮੁਤਾਬਕ ਸੁਨੀਲ ਲਖਨਊ ਦੇ ਨਿਗੋਹਾ ਇਲਾਕੇ ਦਾ ਰਹਿਣ ਵਾਲਾ ਸੀ| ਇਸ ਸਿਲਸਿਲੇ ਵਿੱਚ ਮਾਮਲਾ ਦਰਜ ਕਰਾ ਦਿੱਤਾ ਗਿਆ ਹੈ| ਪੁਲੀਸ ਦੋਸ਼ੀਆਂ ਦੀ ਸਰਗਰਮੀ ਨਾਲ ਤਲਾਸ਼ੀ ਕਰ ਰਹੀ ਹੈ|

Leave a Reply

Your email address will not be published. Required fields are marked *