ਰਾਕ ਸਟਰੌਂਗ ਸੀਮਿੰਟ ਕੰਪਨੀ ਨੇ ਡੀਲਰ-ਕੰਟਰੈਕਟਰ ਮੀਟ ਕਰਵਾਈ

ਐਸ ਏ ਐਸ ਨਗਰ, 10 ਜੁਲਾਈ (ਸ.ਬ.) ਰਾਕ ਸਟਰੌਂਗ ਸੀਮਿੰਟ ਕੰਪਨੀ ਵਲੋਂ ਮੁਹਾਲੀ ਵਿਖੇ ਡੀਲਰ -ਕੰਟਰੈਕਟਰ ਮੀਟ ਕਰਵਾਈ ਗਈ| ਇਸ ਮੌਕੇ ਕੰਪਨੀ ਵਲੋਂ ਸੀਮਿੰਟ ਵਿਕਰੀ ਲਈ ਅਸ਼ੋਕਾ ਸੀਮਿੰਟ ਮੁਹਾਲੀ ਨੂੰ ਡਿਸਟਰੀਬਿਊਟਰਸ਼ਿਪ ਦਿੱਤੀ ਗਈ| ਇਸ ਸਬੰਧੀ ਕੰਪਨੀ ਦੇ ਡਿਪਟੀ ਜੀ ਐਮ ਰਾਕੇਸ਼ ਭਾਟੀਆ ਅਤੇ ਸੇਲਸ ਅਫਸਰ ਮਨਮੋਹਨ ਸਿੰਘ ਚੀਮਾ ਨੇ ਕੰਪਨੀ ਦਾ ਅਧਿਕਾਰਤ ਪੱਤਰ ਅਸ਼ੋਕਾ ਸੀਮਿੰਟ ਕੰਪਨੀ ਦੇ ਮਾਲਕ ਅਤੇ ਕਂੌਸਲਰ ਅਸ਼ੋਕ ਝਾਅ ਨੂੰ ਸੌਂਪਿਆ| ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਅਸ਼ੋਕ ਝਾ ਨੇ ਕਿਹਾ ਕਿ ਉਹ ਰਾਕ ਸਟਰਂੌਗ ਕੰਪਨੀ ਦੇ ਸੀਮਿੰਟ ਦੀ ਵਿਕਰੀ ਵਧਾਉਣ ਲਈ ਪੂਰੇ ਯਤਨ ਕਰਨਗੇ| ਉਹਨਾਂ ਕਿਹਾ ਕਿ ਸੀਮਿੰਟ ਦੀ ਵਿਕਰੀ ਵਧਾਉਣ ਲਈ ਇਸ ਕੰਪਨੀ ਨੂੰ ਪਰਮੋਸ਼ਨ ਸਕੀਮਾਂ ਵੀ ਜਲਦੀ ਹੀ ਸ਼ੁਰੂ ਕਰਨੀਆਂ ਚਾਹੀਦੀਆਂ ਹਨ|
ਇਸ ਮੌਕੇ ਕੰਪਨੀ ਦੇ ਨੁਮਾਇੰਦਿਆਂ ਨੇ ਸੀਮਿੰਟ ਦੀ ਗੁਣਵਤਾ ਬਾਰੇ ਵੀ ਹਾਜਰ ਡੀਲਰਾਂ ਅਤੇ ਕੰਟਰੈਕਟਰਾਂ ਨੂੰ ਜਾਣਕਾਰੀ ਦਿੱਤੀ| ਇਸ ਮੌਕੇ ਜਿਲ੍ਹਾ ਮੁਹਾਲੀ ਦੇ ਕੰਪਨੀ ਦੇ ਡੀਲਰ, ਵੱਖ ਵੱਖ ਕੰਟਰੈਕਟਰ ਉਦਯੋਗਪਤੀ ਅਤੇ ਸ਼ਹਿਰ ਦੇ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *