ਰਾਜਕੁਮਾਰੀ ਉਬੋਲਰਤਨ ਥਾਈਲੈਂਡ ਦੇ ਪੀ.ਐਮ. ਅਹੁਦੇ ਲਈ ਨਾਮਜ਼ਦ

ਥਾਈਲੈਂਡ , 8 ਫਰਵਰੀ (ਸ.ਬ.) ਥਾਈਲੈਂਡ ਵਿਚ ਥਾਈ ਰਾਕਸਾ ਚਾਰਟ ਪਾਰਟੀ ਨੇ ਅੱਜ ਰਾਜਕੁਮਾਰੀ ਉਬੋਲਰਤਨ ਮਹਿਡੋਲ (67) ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿਚ ਨਾਮਜ਼ਦ ਕੀਤਾ| ਰਾਜਨੀਤਕ ਪਾਰਟੀਆਂ ਲਈ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰਾਂ ਦੀ ਆਪਣੀ ਸੂਚੀ ਚੋਣ ਕਮਿਸ਼ਨ ਸਾਹਮਣੇ ਪੇਸ਼ ਕਰਨ ਦਾ ਅੱਜ ਆਖਰੀ ਦਿਨ ਹੈ|
ਰਾਜਕੁਮਾਰੀ ਉਬੋਲਰਤਨ ਮਰਹੂਮ ਸਮਰਾਟ ਭੂਮੀਬੋਲ ਅਦੁੱਲਦੇਜ ਅਤੇ ਸਮਰਾਟ ਮਾਹਾ ਵਜ਼ੀਰਾਲੋਂਗਕੋਰਨ ਦੀ ਭੈਣ ਹੈ|
ਉਨ੍ਹਾਂ ਨੇ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਸਮੇਤ ਵੱਖ-ਵੱਖ ਸਮਾਜਿਕ ਅਤੇ ਸਿਹਤ ਪ੍ਰੋਗਰਾਮਾਂ ਨੂੰ ਵਧਾਵਾ ਦੇਣ ਵਾਲੀਆਂ ਮੁਹਿੰਮਾਂ ਵਿਚ ਸਹਿਯੋਗ ਦਿੱਤਾ ਹੈ| ਥਾਈਲੈਂਡ ਵਿਚ ਆਮ ਚੋਣਾਂ ਇਸ ਸਾਲ 24 ਮਾਰਚ ਨੂੰ ਹੋਣਗੀਆਂ|

Leave a Reply

Your email address will not be published. Required fields are marked *