ਰਾਜਦ ਨੇਤਾ ਮਿਨਹਾਜ ਖਾਨ ਦੀ ਗੋਲੀ ਮਾਰ ਕੇ ਹੱਤਿਆ

ਪਟਨਾ, 29 ਜੁਲਾਈ (ਸ.ਬ.) ਰਾਜਦ ਨੇਤਾ ਮਿਨਹਾਜ ਖਾਨ ਦੀ ਸੀਵਾਨ ਜ਼ਿਲੇ ਦੇ ਸ਼ੇਖਪੁਰਾ ਪਿੰਡ ਵਿੱਚ ਅਪਰਾਧੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਜਾਣਕਾਰੀ ਮੁਤਾਬਕ ਅਚਾਨਕ ਘਰ ਵਿੱਚ ਵੜ ਅਪਰਾਧੀਆਂ ਨੇ ਡੂੰਘੀ ਨੀਂਦ ਵਿੱਚ ਸੌ ਰਹੇ ਮਿਨਹਾਜ ਖਾਨ ਦੇ ਸਿਰ ਤੇ ਗੋਲੀ ਮਾਰੀ| ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਅਪਰਾਧੀ ਫਰਾਰ ਹੋ ਗਏ| ਮੌਕੇ ਤੇ ਹੀ ਮਿਨਹਾਜ ਦੀ ਮੌਤ ਹੋ ਗਈ|
ਘਟਨਾ ਦੀ ਜਾਣਕਾਰੀ ਮਿਲਣ ਤੇ ਐਸ.ਡੀ.ਪੀ.ਓ. ਘਟਨਾ ਵਾਲੀ ਥਾਂ ਤੇ ਪਹੁੰਚੇ| ਥਾਣਾ ਖੇਤਰ ਦੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ| ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਹੱਤਿਆ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ|
ਜਾਣਕਾਰੀ ਮੁਤਾਬਕ ਪੁਲੀਸ ਨੂੰ ਮਿਨਹਾਜ ਦੇ ਘਰ ਦੇ ਬਾਹਰ ਤੋਂ ਜ਼ਿੰਦਾ ਬੰਬ ਅਤੇ ਪੈਟਰੋਲ ਨਾਲ ਭਰਿਆ ਗੈਲਨ ਬਰਾਮਦ ਹੋਇਆ ਹੈ| ਬੰਬ ਨੂੰ ਡਿਫਊਜ਼ ਕਰ ਦਿੱਤਾ ਗਿਆ ਹੈ| ਪੁਲੀਸ ਵੱਲੋਂ ਇਸ ਹੱਤਿਆ ਦਾ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ| ਘਟਨਾ ਦੇ ਬਾਅਦ ਤੋਂ ਮਿਨਹਾਜ ਦੇ ਘਰ ਦੇ ਬਾਹਰ ਕਾਫੀ ਲੋਕ ਇਕੱਠੇ ਹੋ ਗਏ ਹਨ ਅਤੇ ਲੋਕਾਂ ਵਿੱਚ ਬੇਹੱਦ ਗੁੱਸਾ ਦੇਖਿਆ ਜਾ ਰਿਹਾ ਹੈ|

Leave a Reply

Your email address will not be published. Required fields are marked *