ਰਾਜਧਾਨੀ ਵਿੱਚ ਧੁੰਦ ਕਾਰਨ 22 ਟ੍ਰੇਨਾਂ ਪ੍ਰਭਾਵਿਤ, 13 ਟ੍ਰੇਨਾਂ ਦੇ ਸਮੇਂ ਵਿੱਚ ਤਬਦੀਲੀ

ਨਵੀਂ ਦਿੱਲੀ, 7 ਫਰਵਰੀ (ਸ.ਬ.) ਰਾਜਧਾਨੀ ਦਿੱਲੀ ਵਿੱਚ ਅੱਜ ਸਵੇਰੇ ਧੁੰਦ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ| ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਧੁੰਦ ਕਾਰਨ 22 ਟ੍ਰੇਨਾਂ     ਦੇਰੀ ਨਾਲ ਚੱਲ ਰਹੀਆਂ ਹਨ ਅਤੇ 13 ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ| ਹਾਲਾਂਕਿ ਧੁੰਦ ਦਾ ਜਹਾਜ਼   ਸੇਵਾਵਾਂ ਤੇ ਜ਼ਿਆਦਾ ਅਸਰ ਨਹੀਂ ਪਿਆ ਅਤੇ ਚਾਰ ਘਰੇਲੂ ਜਹਾਜ਼            ਸੇਵਾਵਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ|
ਮੌਸਮ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ  ਅੱਜ ਸਵੇਰੇ ਠੰਡ ਰਹੀ ਅਤੇ ਘੱਟੋ-ਘੱਟ ਤਾਪਮਾਨ ਘੱਟ ਕੇ 8.6 ਡਿਗਰੀ ਰਿਹਾ|

Leave a Reply

Your email address will not be published. Required fields are marked *