ਰਾਜਨਾਥ ਸਿੰਘ ਦਾ ਬਿਆਨ ਬੇਤੁਕਾ ਅਤੇ ਕੂਟਨੀਤੀ ਦੇ ਵਿਰੁੱਧ : ਪਾਕਿਸਤਾਨ

ਇਸਲਾਮਾਬਾਦ, 16 ਦਸੰਬਰ (ਸ.ਬ.) ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ ਵਿੱਚ ਪਾਕਿਸਤਾਨ ਅਤੇ ਅੱਤਵਾਦ ਨੂੰ ਲੈ ਕੇ ਇਕ ਬਿਆਨ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ| ਪਾਕਿਸਤਾਨ ਦਾ ਕਹਿਣਾ ਹੈ ਕਿ ਰਾਜਨਾਥ  ਸਿੰਘ ਦਾ ਬਿਆਨ ਬੇਤੁਕਾ ਅਤੇ ਅਤੇ ਗੈਰ-ਜ਼ਿੰਮੇਦਾਰਾਨਾ ਹੈ| ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਜੇਕਰ ਪਿਕਸਤਾਨ ਅੱਤਵਾਦ ਤੇ ਕਾਬੂ ਪਾਉਣ ਵਿੱਚ ਅਸਫਲ ਰਹਿੰਦਾ ਹੈ ਤਾਂ ਉਹ 10 ਟੁਕੜਿਆਂ ਵਿੱਚ ਵੰਡਿਆ ਜਾਵੇਗਾ| ਇਸ ਤੇ ਪਾਕਿਸਤਾਨ ਨੇ ਕਿਹਾ ਕਿ ਇਹ ਬਿਆਨ ਕੂਟਨੀਤਕ ਨਿਯਮਾਂ ਵਿਰੁੱਧ ਹੈ| ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰੀਆ ਨੇ ਆਪਣੀ ਸਪਤਾਹਿਕ ਬ੍ਰੀਫਿੰਗ ਵਿੱਚ ਕਿਹਾ ਕਿ ਕੌਮਾਂਤਰੀ ਤਬਕੇ ਨੂੰ ਇਸ ਬਿਆਨ ਤੋਂ ਗਿਆਨ ਲੈਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤੀ ਗ੍ਰਹਿ ਮੰਤਰੀ ਦੇ ਬੇਤੁਕੇ ਬਿਆਨ ਦੀ ਸਖਤ ਨਿੰਦਾ ਕਰਦਾ ਹੈ, ਜੋ ਸਾਰੇ ਕੂਟਨੀਤਕ ਨਿਯਮਾਂ, ਸੰਯੁਕਤ ਰਾਸ਼ਟਰ ਚਾਰਟਰ ਅਤੇ ਦੇਸ਼ਾਂ ਨੂੰ ਹਕੂਮਤ ਅਤੇ ਖੇਤਰੀ ਅਖੰਡਤਾ ਦੀ ਗਾਰੰਟੀ ਪ੍ਰਦਾਨ ਕਰਨ ਵਾਲੀਆਂ ਹੋਰ ਕੌਮਾਂਤਰੀ ਵਿਵਸਥਾਵਾਂ ਦਾ ਪੂਰਾ ਉਲੰਘਣ ਵੀ ਹੈ| ਜ਼ਕਾਰੀਆ ਨੇ ਕਸ਼ਮੀਰ ਦੀ ਅਸ਼ਾਂਤੀ ਦਾ ਜ਼ਿਕਰ ਕਰਦੇ ਹੋਏ ਇਹ ਵੀ ਦਾਅਵਾ ਕੀਤਾ ਕਿ ਕਸ਼ਮੀਰ ਵਿੱਚ ਭਾਰਤ ਵਲੋਂ ਕਤਲੇਆਮ ਅਤੇ ਮਾਨਵਤਾ ਵਿਰੁੱਧ ਅਪਰਾਧ ਲਗਾਤਾਰ ਜਾਰੀ ਹਨ|

Leave a Reply

Your email address will not be published. Required fields are marked *