ਰਾਜਨਾਥ ਸਿੰਘ ਨੇ ਊਨਾ ਦੀ ਘਟਨਾ ਨੂੰ ਦੱਸਿਆ ਮੰਦਭਾਗੀ, ਕੀਤੀ ਸਖਤ ਨਿੰਦਾ

ਨਵੀਂ ਦਿੱਲੀ, 20 ਜੁਲਾਈ (ਸ.ਬ.) ਲੋਕਸਭਾ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਊਨਾ ਮਾਮਲੇ ਵਿਚ ਬਿਆਨ ਦਿੱਤਾ ਹੈ| ਇਸ ਮੌਕੇ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਨੇ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ| ਰਾਜਨਾਥ ਸਿੰਘ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਿਆ ਅਤੇ ਇਸ ਦੀ ਸਖਤ ਨਿੰਦਾ ਕੀਤੀ| ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿਚ ਕਾਂਗਰਸ ਦੇ ਕਾਰਜਕਾਲ ਵਿਚ ਦਲਿਤਾਂ ਤੇ ਅੱਤਿਆਚਾਰ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ| ਇਹ ਹੈਰਾਨੀ ਦੀ ਗੱਲ ਹੈ ਕਿ ਆਜ਼ਾਦੀ ਦੇ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਦਲਿਤਾਂ ਤੇ ਅੱਤਿਆਚਾਰ ਹੋ ਰਿਹਾ ਹੈ| ਇਹ ਇਕ ਸਮਾਜਿਕ ਸਮੱਸਿਆ ਹੈ| ਮਾਮਲੇ ਵਿਚ ਤੇਜ਼ੀ ਨਾਲ ਸੁਣਵਾਈ ਲਈ ਸਰਕਾਰ ਸਪੈਸ਼ਲ ਕੋਰਟ ਦੇ ਗਠਨ ਤੇ ਕੰਮ ਕਰ ਰਹੀ ਹੈ ਪਰ ਇਸ ਤੇ ਆਖਰੀ ਫੈਸਲਾ ਹਾਈ ਕੋਰਟ ਦੇਵੇਗਾ| ਇਸ ਮਾਮਲੇ ਵਿਚ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਲਾਪਰਵਾਈ ਲਈ 4 ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਦੇਸ਼ੀ ਦੌਰੇ ਤੋਂ ਆਉਣ ਤੋਂ ਬਾਅਦ ਊਨਾ ਦੀ ਘਟਨਾ ਦੀ ਜਾਣਕਾਰੀ ਮਿਲੀ ਹੈ| ਉਨ੍ਹਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ| ਗੁਜਰਾਤ ਦੇ ਊਨਾ ਦਾ ਇਹ ਮੁੱਦਾ ਕਾਫੀ ਗੰਭੀਰ ਹੈ|

Leave a Reply

Your email address will not be published. Required fields are marked *