ਰਾਜਨਾਥ ਸਿੰਘ ਨੇ ਸਰਦਾਰ ਪਟੇਲ ਦੀ ਜਯੰਤੀ ਤੇ ਦਿੱਲੀ ਵਿੱਚ ਏਕਤਾ ਦੀ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਨਵੀਂ ਦਿੱਲੀ, 31 ਅਕਤੂਬਰ (ਸ.ਬ.) ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਤੇ ਅੱਜ ਦਿੱਲੀ ਵਿੱਚ ‘ਰਨ ਫਾਨ ਯੂਨਿਟੀ’ ਮਤਲਬ ਕਿ ਏਕਤਾ ਦੀ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ| ਜਿਕਰਯੋਗ ਹੈ ਕਿ ਅੱਜ ਪੂਰਾ ਦੇਸ਼ ‘ਲੌਹ ਪੁਰਸ਼’ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਮਨਾ ਰਿਹਾ ਹੈ| ਇਸ ਮੌਕੇ ਪੂਰੇ ਹਿੰਦੋਸਤਾਨ ਵਿਚ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ ਹੈ|
ਇਸ ਮੌਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਹਰਦੀਪ ਸਿੰਘ ਪੁਰੀ, ਕਰਨਲ ਰਾਜਵਰਧਨ ਸਿੰਘ ਰਾਠੌਰ ਅਤੇ ਡਾ. ਹਰਸ਼ਵਰਧਨ ਅਤੇ ਕਈ ਹੋਰ ਮਹਿਮਾਨ ਵੀ ਮੌਜੂਦ ਸਨ| ਇਸ ਤੋਂ ਇਲਾਵਾ ਜਿਮਨਾਸਟਿਕ ਦੀਪਾ ਕਮਾਰਕਰ ਨਾਲ ਕਈ ਹੋਰ ਖਿਡਾਰੀ ਵੀ ਮੌਜੂਦ ਰਹੇ| ਰਾਜਨਾਥ ਸਿੰਘ ਨੇ ਰਾਜਧਾਨੀ ਦੇ ਮੇਜਰ ਧਿਆਨਚੰਦ ਸਟੇਡੀਅਮ ਵਿੱਚ ਰਨ ਫਾਰ ਯੂਨਿਟੀ ਯਾਨੀ ਕਿ ਏਕਤਾ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ|
ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਦੁਨੀਆ ਵਿਚ ਸਭ ਤੋਂ ਉੱਚੀ ਮੂਰਤੀ ਹੈ| ਅੱਜ ਦੇਸ਼ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ| ਰਨ ਫਾਰ ਯੂਨਿਟੀ ਵਿਚ ਸ਼ਾਮਲ ਹੋਈ ਦੀਪਾ ਨੇ ਕਿਹਾ ਕਿ ਮੈਂ ਪਿਛਲੇ ਸਾਲ ਵੀ ਰਨ ਫਾਰ ਯੂਨਿਟੀ ਵਿਚ ਸ਼ਾਮਲ ਹੋਈ ਸੀ|

Leave a Reply

Your email address will not be published. Required fields are marked *