ਰਾਜਨੀਤਿਕ ਦਲਾਂ ਵਲੋਂ ਏ. ਵੀ. ਐਮ ਤੇ ਨਿਸ਼ਾਨਾ

ਇਹ ਚੰਗਾ ਹੋਇਆ ਕਿ ਚੋਣ ਕਮਿਸ਼ਨ ਨੇ ਸਰਬ ਪਾਰਟੀ ਮੀਟਿੰਗ ਵਿੱਚ ਮਤਪੱਤਰਾਂ ਨਾਲ ਚੋਣ ਕਰਾਉਣ ਦੀ ਮੰਗ ਖਾਰਿਜ ਕਰ ਦਿੱਤੀ| ਇਸ ਤੋਂ ਬਾਅਦ ਈਵੀਏਮ ਬਨਾਮ ਬੈਲਟ ਪੇਪਰ ਉਤੇ ਬਹਿਸ ਬੰਦ ਹੋ ਜਾਣੀ ਚਾਹੀਦੀ ਹੈ| ਚੋਣ ਕਮਿਸ਼ਨ ਨੇ ਇਹ ਮੀਟਿੰਗ ਪਿਛਲੇ ਕੁੱਝ ਸਮੇਂ ਤੋਂ ਚੋਣਾਂ ਨੂੰ ਲੈ ਕੇ ਉਠੇ ਸਾਰੇ ਸਵਾਲਾਂ ਉਤੇ ਰਾਜਨੀਤਿਕ ਦਲਾਂ ਨਾਲ ਸਲਾਹ ਮਸ਼ਵਰੇ ਲਈ ਬੁਲਾਈ ਸੀ| ਜਾਹਿਰ ਹੈ, ਉਸ ਵਿੱਚ ਸਾਰੇ ਮੁੱਦੇ ਉਠੇ| ਇਕੱਠੇ ਚੋਣਾਂ ਅਤੇ ਚੁਣਾਵੀ ਖਰਚ ਤੋਂ ਲੈ ਕੇ ਚੋਣ ਪ੍ਰਣਾਲੀ ਵਿੱਚ ਬਦਲਾਵ ਤੱਕ ਉੱਤੇ| ਪਰ ਸਭ ਤੋਂ ਵੱਡਾ ਮੁੱਦਾ ਈਵੀਐਮ ਹੀ ਸੀ| ਕਾਂਗਰਸ ਸਮੇਤ ਕਈ ਪਾਰਟੀਆਂ ਨੇ ਈਵੀਐਮ ਨੂੰ ਹਟਾ ਕੇ ਉਸਦੀ ਜਗ੍ਹਾ ਮਤਪੱਤਰਾਂ ਨਾਲ ਚੋਣਾਂ ਕਰਾਉਣ ਦੀ ਮੰਗ ਰੱਖੀ| ਕਮਿਸ਼ਨ ਨੇ ਸਪਸ਼ਟ ਕਿਹਾ ਕਿ ਈਵੀਐਮ ਅਜੇ ਤੱਕ ਸਤ-ਫ਼ੀਸਦੀ ਸੁਰੱਖਿਅਤ ਨਿਕਲਿਆ ਹੈ| ਉਂਝ ਵੀ ਰਾਜਨੀਤਿਕ ਦਲਾਂ ਦੀ ਮੰਗ ਉਤੇ ਕਮਿਸ਼ਨ ਨੇ ਸ਼ਤ-ਫ਼ੀਸਦੀ ਵੀਵੀਪੈਟ ਦੀ ਵਿਵਸਥਾ ਕਰ ਦਿੱਤੀ ਹੈ| ਈਵੀਐਮ ਵਿੱਚ ਪਾਏ ਗਏ ਮਤਾਂ ਦਾ ਕੁੱਝ ਥਾਵਾਂ ਉਤੇ ਵੀਵੀਪੈਟ ਨਾਲ ਮਿਲਾਨ ਵੀ ਕੀਤਾ ਗਿਆ ਅਤੇ ਇਹ ਪੂਰੀ ਤਰ੍ਹਾਂ ਸਮਾਨ ਨਿਕਲਿਆ| ਅਜਿਹੇ ਵਿੱਚ ਕਮਿਸ਼ਨ ਵਲੋਂ ਇਹੀ ਰੁਖ ਅਪਨਾਉਣ ਦੀ ਉਮੀਦ ਵੀ ਸੀ| ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਰਾਜਨੀਤਕ ਦਲਾਂ ਦਾ ਈਵੀਐਮ ਉਤੇ ਪ੍ਰਸ਼ਨ ਚੁੱਕਣਾ ਠੋਸ ਤੱਥਾਂ ਅਤੇ ਤਰਕਾਂ ਉਤੇ ਆਧਾਰਿਤ ਨਹੀਂ ਰਿਹਾ ਹੈ| ਜਦੋਂ ਵੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰੇ ਈਵੀਐਮ ਨਾਲ ਛੇੜਛਾੜ ਦਾ ਇਲਜ਼ਾਮ ਲਗਾ ਦਿੱਤਾ, ਜਦੋਂ ਜਿੱਤ ਗਏ ਤਾਂ ਚੁਪ| ਈਵੀਐਮ ਉਤੇ ਪ੍ਰਸ਼ਨ ਚੁੱਕਿਆ ਪ੍ਰਕਾਰਾਂਤਰ ਨਾਲ ਚੋਣ ਕਮਿਸ਼ਨ ਦੀ ਨਿਰਪਖਤਾ ਉਤੇ ਪ੍ਰਸ਼ਨ ਚੁੱਕਣਾ ਹੈ| ਰਾਜਨੀਤਕ ਦਲਾਂ ਨੇ ਤਾਂ ਆਪਸੀ ਲੜਾਈ ਵਿੱਚ ਪਿਛਲੇ ਮੁੱਖ ਚੋਣ ਕਮਿਸ਼ਨਰ ਤੱਕ ਨੂੰ ਘਸੀਟ ਦਿੱਤਾ| ਇਸ ਸਮੇਂ ਰਾਜਨੀਤਕ ਦਲਾਂ ਵਿੱਚ ਇੱਕ-ਇੱਕ ਬਿੰਦੂ ਉੱਤੇ ਜਿੰਨੇ ਮਤਭੇਦ ਹਨ, ਉਨ੍ਹਾਂ ਸਭ ਦਾ ਨੋਟਿਸ ਲਿਆ ਜਾਵੇ ਤਾਂ ਫਿਰ ਚੋਣ ਸੰਪੰਨ ਕਰਨਾ ਹੀ ਅਸੰਭਵ ਹੋ ਜਾਵੇਗਾ| ਈਵੀਐਮ ਨੂੰ ਹੈਕ ਕਰਨ, ਉਸ ਵਿੱਚ ਛੇੜਛਾੜ ਕਰਨ ਦੇ ਦਾਅਵਿਆਂ ਨੂੰ ਸਾਬਤ ਕਰਨ ਲਈ ਕਮਿਸ਼ਨ ਨੇ ਦੋ ਵਾਰ ਚੁਣੌਤੀ ਦਿੱਤੀ| ਕਮਿਸ਼ਨ ਦੇ ਨਿਅਤ ਸਮੇਂ ਤੇ ਕੋਈ ਸਾਬਤ ਕਰਨ ਨਹੀਂ ਪਹੁੰਚਿਆ| ਈਵੀਐਮ ਇੱਕ ਰਾਜਨੀਤਿਕ ਮਸਲਾ ਹੈ ਤਾਂ ਇਸ ਤੋਂ ਕਮਿਸ਼ਨ ਨੂੰ ਅਪ੍ਰਭਾਵਿਤ ਰਹਿਣਾ ਸੁਭਾਵਿਕ ਹੈ| ਉਸਨੂੰ ਇਹ ਵੇਖਣਾ ਸੀ ਕਿ ਈਵੀਐਮ ਪ੍ਰਣਾਲੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਭਰੋਸੇਯੋਗ ਹੈ ਜਾਂ ਨਹੀਂ| ਬਾਵਜੂਦ ਇਸਦੇ ਕਮਿਸ਼ਨ ਨੇ ਕਿਹਾ ਕਿ ਰਾਜਨੀਤਿਕ ਦਲਾਂ ਨੇ ਜੋ ਵੀ ਸੁਝਾਅ ਦਿੱਤੇ ਹਨ ਜਾਂ ਮੰਗਾਂ ਰੱਖੀਆਂ ਹਨ, ਉਨ੍ਹਾਂ ਉਤੇ ਵਿਚਾਰ ਕਰਕੇ ਉਹ ਸਾਰਿਆਂ ਨੂੰ ਸੰਤੁਸ਼ਟ ਕਰਨ ਦਾ ਪੂਰਾ ਯਤਨ ਕਰੇਗਾ| ਸਾਡਾ ਮੰਨਣਾ ਹੈ ਕਿ ਵੀਵੀਪੈਟ ਅਤੇ ਈਵੀਐਮ ਜਿੰਨਾ ਵਿਵਹਾਰਕ ਹੈ, ਉਸਨੂੰ ਕਮਿਸ਼ਨ ਨੂੰ ਸਵੀਕਾਰਨਾ ਚਾਹੀਦਾ ਹੈ| ਜੋ ਵਿਵਹਾਰਕ ਨਹੀਂ ਹੈ, ਉਨ੍ਹਾਂ ਉਤੇ ਵਿਚਾਰ ਕਰਨਾ ਸਮਾਂ ਜਾਇਆ ਕਰਨਾ ਹੋਵੇਗਾ| ਰਾਜਨੀਤਿਕ ਦਲਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਵਿਵਾਦ ਨੂੰ ਖਤਮ ਕਰਨ ਅਤੇ ਚੋਣ ਕਮਿਸ਼ਨ ਦੀ ਇਮਾਨਦਾਰੀ ਉਤੇ ਵਿਸ਼ਵਾਸ਼ ਬਣਾ ਕੇ ਰੱਖਣ|
ਮੁਕਲ

Leave a Reply

Your email address will not be published. Required fields are marked *