ਰਾਜਪਾਲਾਂ ਵਲੋਂ ਕੀਤੇ ਜਾਂਦੇ ਕੰਮਾਂ ਦਾ ਵਿਸ਼ਲੇਸ਼ਣ

ਪ੍ਰਧਾਨ ਮੰਤਰੀ ਦੀ ਇਹ ਇੱਛਾ ਪੂਰੀ ਹੋਣਾ ਆਸਾਨ ਨਹੀਂ ਕਿ ਰਾਜਪਾਲ ਕੇਂਦਰੀ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਨ| ਮੌਜੂਦਾ ਸਿਆਸੀ ਮਾਹੌਲ ਵਿੱਚ ਇਹ ਨਿਰਾਸ਼ਾ ਜਿਆਦਾ ਹੈ ਕਿ ਜੇਕਰ ਰਾਜਪਾਲ ਇਸ ਇੱਛਾ ਦੇ ਅਨੁਸਾਰ ਆਪਣੀ ਸਰਗਰਮੀ ਦਿਖਾਉਂਦੇ ਹਨ , ਤਾਂ ਗੈਰ-ਭਾਜਪਾ ਦਲਾਂ ਵੱਲੋਂ ਸ਼ਾਸਿਤ ਰਾਜਾਂ ਦੀਆਂ ਸਰਕਾਰਾਂ ਆਪਣਾ ਇਤਰਾਜ ਬਿਆਨ ਕਰ ਸਕਦੀਆਂ ਹਨ| ਉਹ ਰਾਜਪਾਲ ਦੀ ਸਰਗਰਮੀ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਦਖਲ ਅੰਦਾਜੀ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕਦੀਆਂ ਹਨ| ਹੈਰਾਨੀ ਨਹੀਂ ਕਿ ਭਾਜਪਾ ਅਤੇ ਉਸਦੇ ਸਹਿਯੋਗੀ ਦਲਾਂ ਦੀਆਂ ਸਰਕਾਰਾਂ ਨੂੰ ਵੀ ਰਾਜਪਾਲਾਂ ਦੀ ਸਰਗਰਮੀ ਰਾਸ ਨਾ ਆਵੇ| ਰਾਜਪਾਲ ਸਿਰਫ ਉਨ੍ਹਾਂ ਰਾਜਾਂ ਵਿੱਚ ਪ੍ਰਧਾਨ ਮੰਤਰੀ ਦੀ ਇੱਛਾ ਪੂਰੀ ਕਰਨ ਵਿੱਚ ਸਹਾਇਕ ਬਣ ਸਕਦੇ ਹਨ, ਜਿੱਥੇ ਸਰਕਾਰ ਉਨ੍ਹਾਂ ਦੇ ਅਨੁਭਵ ਦਾ ਲਾਭ ਚੁੱਕਣ ਲਈ ਆਪਣੀ ਇੱਛਾ ਨਾਲ ਤਿਆਰ ਹੋਣ| ਇਸ ਵਿੱਚ ਸ਼ੱਕ ਹੈ ਕਿ ਰਾਜ ਸਰਕਾਰਾਂ ਕੇਂਦਰੀ ਯੋਜਨਾਵਾਂ ਦਾ ਲਾਭ ਆਮ ਜਨਤਾ ਤੱਕ ਪਹੁੰਚਾਉਣ ਦੇ ਮਾਮਲੇ ਵਿੱਚ ਰਾਜਪਾਲਾਂ ਨੂੰ ਸਰਗਰਮ ਹੁੰਦੇ ਹੋਏ ਦੇਖਣਾ ਚਾਹੁਣਗੀਆਂ| ਕੀ ਇਹ ਕਿਸੇ ਤੋਂ ਲੁਕਿਆ ਹੈ ਕਿ ਗੈਰ- ਭਾਜਪਾ ਦਲਾਂ ਵੱਲੋਂ ਸ਼ਾਸਿਤ ਰਾਜਾਂ ਦੀਆਂ ਸਰਕਾਰ ਕਿਸ ਤਰ੍ਹਾਂ ਰਾਜਪਾਲਾਂ ਦੇ ਰਵਈਏ ਤੇ ਸ਼ਿਕਾਇਤੀ ਆਵਾਜ਼ ਵਿੱਚ ਬੋਲਦੀਆਂ ਰਹਿੰਦੀਆਂ ਹਨ? ਉਂਝ ਵੀ ਸਮੂਹ ਵਿਵਸਥਾ ਵਿੱਚ ਕੇਂਦਰੀ ਯੋਜਨਾਵਾਂ ਦੇ ਅਮਲ ਦੀ ਦੇਖ -ਰੇਖ ਕਰਨਾ ਰਾਜਪਾਲ ਦਾ ਫਰਜ ਨਹੀਂ| ਇਹ ਫਰਜ ਤਾਂ ਰਾਜ ਸਰਕਾਰਾਂ ਅਤੇ ਉਨ੍ਹਾਂ ਦੀ ਨੌਕਰਸ਼ਾਹੀ ਦਾ ਹੈ|
ਬਿਹਤਰ ਹੈ ਕਿ ਕੇਂਦਰ ਸਰਕਾਰ ਰਾਜਾਂ ਨਾਲ ਮਿਲ ਕੇ ਅਜਿਹੀ ਕੋਈ ਵਿਵਸਥਾ ਬਣਾਏ ਜਿਸਦੇ ਨਾਲ ਉਨ੍ਹਾਂ ਦੀ ਨੌਕਰਸ਼ਾਹੀ ਕੇਂਦਰੀ ਯੋਜਨਾਵਾਂ ਦੇ ਅਮਲ ਵਿੱਚ ਤਤਪਰਤਾ ਦੀ ਜਾਣ ਪਹਿਚਾਣ ਦੇ ਸਕੇ| ਇਹ ਉਦੋਂ ਹੋ ਸਕੇਂਗਾ ਜਦੋਂ ਨੌਕਰਸ਼ਾਹੀ ਵਿੱਚ ਸੁਧਾਰ ਦੇ ਏਜੰਡੇ ਨੂੰ ਅੱਗੇ ਵਧਾਇਆ ਜਾਵੇਗਾ| ਇਹ ਸਮਝਣਾ ਔਖਾ ਹੈ ਕਿ ਨੌਕਰਸ਼ਾਹੀ ਦੀ ਕਾਰਜਪ੍ਰਣਾਲੀ ਵਿੱਚ ਸੁਧਾਰ ਕੇਂਦਰ ਅਤੇ ਰਾਜ ਸਰਕਾਰਾਂ ਦੇ ਏਜੰਡੇ ਵਿੱਚ ਕਿਉਂ ਨਹੀਂ ਦਿਸਦਾ? ਇਹ ਇੱਕ ਤ੍ਰਾਸਦੀ ਹੀ ਹੈ ਕਿ ਜਿਵੇਂ ਪ੍ਰਸ਼ਾਸ਼ਨਿਕ ਸੁਧਾਰ ਏਜੰਡੇ ਤੋਂ ਬਾਹਰ ਹੈ, ਉਂਝ ਹੀ ਪੁਲੀਸ ਸੁਧਾਰ ਵੀ|
ਜਦੋਂ ਹਰ ਤਰ੍ਹਾਂ ਦੀਆਂ ਯੋਜਨਾਵਾਂ ਤੇ ਠੀਕ ਢੰਗ ਨਾਲ ਅਮਲ ਲਈ ਨੌਕਰਸ਼ਾਹੀ ਨੂੰ ਜ਼ਿੰਮੇਵਾਰ ਅਤੇ ਜਵਾਬਦੇਹ ਬਣਾਉਣ ਦੀ ਜ਼ਰੂਰਤ ਹੈ ਉਦੋਂ ਕੇਂਦਰੀ ਯੋਜਨਾਵਾਂ ਦੇ ਲਾਭ ਗਰੀਬ ਜਨਤਾ ਤੱਕ ਪਹੁੰਚਾਉਣ ਦੇ ਮਾਮਲੇ ਵਿੱਚ ਰਾਜਪਾਲ ਨੂੰ ਸਰਗਰਮੀ ਦਿਖਾਉਣ ਦੀ ਇੱਛਾ ਦਾ ਜਿਆਦਾ ਮਹੱਤਵ ਨਹੀਂ| ਇਹ ਚੰਗਾ ਹੋਇਆ ਕਿ ਰਾਜਪਾਲਾਂ ਦੇ ਸੰਮੇਲਨ ਵਿੱਚ ਇਸਨੂੰ ਦਰਸਾਇਆ ਗਿਆ ਕਿ ਯੂਨੀਵਰਸਿਟੀ ਦੇ ਕੁਲਪਤੀ ਹੋਣ ਦੇ ਨਾਤੇ ਉਹ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਸਕਦੇ ਹਨ| ਇਸ ਸੰਦਰਭ ਵਿੱਚ ਅਗਾਮੀ ਯੋਗ ਦਿਵਸ ਅਤੇ ਮਹਾਤਮਾ ਗਾਂਧੀ ਦੀ150ਵੀਂ ਜੰਯਤੀ ਤੇ ਹੋਣ ਵਾਲੇ ਆਯੋਜਨਾਂ ਦਾ ਜਿਕਰ ਕੀਤਾ ਗਿਆ ਪਰੰਤੂ ਉਚਿਤ ਇਹ ਹੋਵੇਗਾ ਕਿ ਰਾਜਪਾਲ ਕੁਲਪਤੀ ਦੇ ਰੂਪ ਵਿੱਚ ਸਿਰਫ ਕੁੱਝ ਖਾਸ ਆਯੋਜਨਾਂ ਤੇ ਹੀ ਆਪਣੀ ਸਰਗਰਮੀ ਨਾ ਦਿਖਾਉਣ| ਉਨ੍ਹਾਂ ਨੂੰ ਯੂਨੀਵਰਸਿਟੀ ਦੇ ਵਿਦਿਅਕ ਮਾਹੌਲ ਨੂੰ ਸੁਧਾਰਣ ਦਾ ਕੰਮ ਹੱਥ ਵਿੱਚ ਲੈਣਾ ਚਾਹੀਦਾ ਹੈ| ਇਹ ਇਸ ਲਈ, ਕਿਉਂਕਿ ਜਿਆਦਾਤਰ ਰਾਜਾਂ ਦੀਆਂ ਯੂਨੀਵਰਸਿਟੀਆਂ ਵਿੱਚ ਅਧਿਐਨ ਕਰਨ ਦਾ ਉਚਿਤ ਮਾਹੌਲ ਮੁਸ਼ਕਿਲ ਨਾਲ ਹੀ ਨਜ਼ਰ ਆਉਂਦਾ ਹੈ| ਜੇਕਰ ਰਾਜਪਾਲ ਆਪਣੀ ਸਰਗਰਮੀ ਅਤੇ ਜਾਗਰੂਕਤਾ ਨਾਲ ਯੂਨੀਵਰਸਿਟੀ ਦੇ ਵਿਦਿਅਕ ਮਾਹੌਲ ਨੂੰ ਸੁਧਾਰ ਸਕਣ ਤਾਂ ਇਹ ਇੱਕ ਵੱਡਾ ਕੰਮ ਹੋਵੇਗਾ| ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈਣੀ ਚਾਹੀਦੀ ਹੈ| ਇਸ ਨਾਲ ਹੀ ਉਹ ਕੁਲਪਤੀ ਦੀ ਆਪਣੀ ਭੂਮਿਕਾ ਦੇ ਨਾਲ ਨਿਆਂ ਕਰ ਸਕਣਗੇ|
ਜਗਜੀਤ ਸਿੰਘ

Leave a Reply

Your email address will not be published. Required fields are marked *