ਰਾਜਪੁਰਾ ਦਾ ਫਾਟਕ ਲੰਬਾ ਸਮਾਂ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ

ਰਾਜਪੁਰਾ, 16 ਜੂਨ (ਸ.ਬ.) ਰਾਜਪੁਰਾ ਬੱਸ ਸਟੈਂਡ ਨੇੜੇ ਰੇਲਵੇ ਲਾਈਨ ਉਪਰ ਲੱਗਿਆ ਫਾਟਕ ਹਰ ਦਿਨ ਹੀ ਲੰਬਾ ਸਮਾਂ ਬੰਦ ਰਹਿੰਦਾ ਹੈ| ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇਹ ਫਾਟਕ ਰੇਲਵੇ ਸਟੇਸ਼ਨ ਦੇ    ਨੇੜੇ ਹੋਣ ਕਾਰਨ ਅਕਸਰ ਹੀ ਰੇਲ ਗੱਡੀਆਂ ਸ਼ਟਿੰਗ ਕਰਦੀਆਂ ਰਹਿੰਦੀਆਂ ਹਨ| ਜਿਸ ਕਾਰਨ ਇਹ ਫਾਟਕ ਲੰਬਾਂ ਸਮਾਂ ਬੰਦ ਰਹਿੰਦਾ ਹੈ| ਇਸ ਤੋਂ ਇਲਾਵਾ ਅਕਸਰ ਹੀ ਇਸ ਫਾਟਕ ਨੂੰ ਬੰਦ ਕਰਕੇ ਤਿੰਨ ਤਿੰਨ ਰੇਲ ਗੱਡੀਆਂ ਲੰਘਾਈਆਂ ਜਾਂਦੀਆਂ ਹਨ| ਇਹਨਾਂ ਰੇਲ ਗੱਡੀਆਂ ਦੇ ਲੰਘਣ ਵਿੱਚ ਕਾਫੀ ਸਮੇਂ ਦਾ ਫਾਸਲਾ ਹੁੰਦਾ ਹੈ| ਜਿਸ ਕਰਕੇ ਇਹ ਫਾਟਕ ਕਈ ਵਾਰ ਤਾਂ ਇੱਕ ਘੰਟੇ ਤੋਂ ਹੀ ਵੱਧ ਸਮਾਂ ਬੰਦ ਰਹਿੰਦਾ ਹੈ|
ਕੁਝ ਵਾਹਨ ਚਾਲਕਾਂ ਨੇ ਦੋਸ਼ ਲਗਾਇਆ ਕਿ ਜਦੋਂ ਇਹ ਫਾਟਕ ਬੰਦ ਹੁੰਦਾ ਹੈ ਤਾਂ ਠੰਡੇ ਪਾਣੀ ਦੀਆਂ ਬੋਤਲਾਂ, ਕੋਲਡ ਡਰਿੰਕਸ, ਨਾਰੀਅਲ ਗਿਰੀ, ਮੂੰਗਫਲੀ ਵੇਚਣ ਵਾਲੇ ਵਾਹਨ ਚਾਲਕਾਂ ਕੋਲ ਗੇੜੇ ਤੇ ਗੇੜਾ ਮਾਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਇਹ ਸਮਾਨ ਵੇਚਣ ਵਾਲੇ ਫਾਟਕ ਦੇ ਗੇਟ ਕੀਪਰ ਨਾਲ ਵੀ ਕਥਿਤ ਗੰਢਤੁੱਪ ਰੱਖਦੇ ਹਨ| ਜਿਸ ਕਰਕੇ ਵੀ ਇਹ ਫਾਟਕ      ਰੇਲ ਗੱਡੀ ਦੇ ਆਉਣ ਤੋਂ ਕਾਫੀ ਸਮਾਂ ਪਹਿਲਾਂ ਹੀ ਬੰਦ ਹੋ ਜਾਂਦਾ ਹੈ| ਜਿਸ ਦਾ ਲਾਭ ਇਹ ਸਾਮਾਨ ਵੇਚਣ ਵਾਲੇਉਠਾਉਂਦੇ ਹਨ|
ਰਾਜਪੁਰਾ ਬਾਈਪਾਸ ਉਪਰ ਫਲਾਈਓਵਰ ਬਣਨ ਕਰਕੇ ਸਾਰਾ ਟ੍ਰੈਫਿਕ ਹੀ ਇਸ ਰਸਤੇ ਰਾਹੀਂ  ਜਾਂਦਾ ਹੈ| ਜਿਸ ਕਰਕੇ ਫਾਟਕ ਬੰਦ ਹੋਣ ਕਾਰਨ ਦੂਰ -ਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ| ਗਰਮੀ ਦੇ ਇਸ ਮੌਸਮ ਵਿੱਚ ਤੇਜ ਧੁੱਪ ਵਿੱਚ ਬੰਦ ਫਾਟਕ ਕਾਰਨ ਸੜਕ ਉੱਪਰ ਲੰਬਾ ਸਮਾਂ ਖੜਨਾ ਹਰ ਰਾਹਗੀਰ ਲਈ ਇੱਕ ਸਮੱਸਿਆ ਬਣ ਜਾਂਦੀ ਹੈ|

Leave a Reply

Your email address will not be published. Required fields are marked *