ਰਾਜਪੁਰਾ ਵਿਖੇ ਖਹਿਰਾ ਦਾ ਸ਼ਾਨਦਾਰ ਸਵਾਗਤ

ਰਾਜਪੁਰਾ, 28 ਜੁਲਾਈ (ਅਭਿਸ਼ੇਕ ਸੂਦ) ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਅੱਜ ਰਾਜਪੁਰਾ ਵਿਖੇ ਪਹੁੰਚਣ ਤੇ ਪਾਰਟੀ ਵਰਕਰਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਖਹਿਰਾ ਨੇ ਕਿਹਾ ਕਿ ਅਹੁਦੇ ਕਰਕੇ ਵਿਅਕਤੀ ਦੀ ਪਹਿਚਾਣ ਨਹੀਂ ਹੋਣੀ ਚਾਹੀਦੀ ਸਗੋਂ ਵਿਅਕਤੀ ਕਰਕੇ ਅਹੁਦੇ ਦੀ ਪਹਿਚਾਣ ਹੋਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਵਲੰਟੀਅਰ ਕਨਵੈਨਸ਼ਨ ਵਿੱਚ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਲਈ ਵਰਕਰਾਂ ਦੀ ਰਾਏ ਲਈ ਜਾਵੇਗੀ| ਇਸ ਮੌਕੇ ਅਵਤਾਰ ਸਿੰਘ ਹਰਪਾਲਪੁਰ, ਗੁਰਪ੍ਰੀਤ ਸਿੰਘ ਧਮੋਲੀ ਜ਼ੋਨ ਇੰਚਾਰਜ ਐਂਟੀ ਕਰਪਸ਼ਨ ਵਿੰਗ, ਸੁਰਿੰਦਰ ਸਿੰਘ ਬੰਟੀ ਖਾਨਪੁਰ, ਮਨੀਸ਼ ਕੁਮਾਰ ਬੱਤਰਾ, ਸੁਖਪਾਲ ਸਿੰਘ ਪਾਲਾ, ਮਹਿੰਦਰ ਸਿੰਘ ਗਣੇਸ਼ ਨਗਰ, ਜੋਗਿੰਦਰ ਸਿੰਘ, ਨੱਥਾ ਸਿੰਘ ਨੀਲਪੁਰ, ਜਵਾਲਾ ਸਿੰਘ, ਬਿਕਰਮ ਸਿੰਘ ਖਾਨਪੁਰ, ਮਹਿੰਦਰ ਸਿੰਘ ਹਾਸ਼ਮਪੁਰ, ਰਵਿੰਦਰਪਾਲ ਸਿੰਘ ਬਿੰਦਰਾ, ਬਲਜਿੰਦਰ ਸਿੰਘ ਅਬਦਲਪੁਰ ਅਤੇ ਵੱਡੀ ਗਿਣਤੀ ਵਲੰਟੀਅਰ ਮੌਜੂਦ ਸਨ|

Leave a Reply

Your email address will not be published. Required fields are marked *