ਰਾਜਪੁਰਾ ਵਿੱਚ ਦਿਨ ਦਿਹਾੜੇ ਕਰੀਬ ਢਾਈ ਲੱਖ ਦੀ ਲੁੱਟ

ਰਾਜਪੁਰਾ, 14 ਮਾਰਚ (ਸ.ਬ.) ਅੱਜ ਦਿਨ ਦਿਹਾੜੇ ਇੱਥੋਂ ਦੇ ਪਟੇਲ ਪਬਲਿਕ ਸਕੂਲ ਦੇ ਸਾਹਮਣਿਓਂ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਦੋ ਲੱਖ 40 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ| ਇਸ ਦੇ ਨਾਲ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਪੁਲੀਸ ਨੇ ਲੁਟੇਰੇਆਂ ਦੀ ਪੈੜ ਨੱਪਣ ਲਈ ਬੰਬੂਕਾਟਾਂ ਤੇ ਸ਼ਹਿਰ ਦਾ ਚੱਪਾ ਚੱਪਾ ਛਾਣ ਮਾਰਿਆ ਪਰ ਪੁਲੀਸ ਨੂੰ ਅਜੇ ਸਫਲਤਾ ਹੱਥ ਨਹੀਂ ਲੱਗੀ|

Leave a Reply

Your email address will not be published. Required fields are marked *