ਰਾਜਪੁਰਾ : 450 ਪੇਟੀਆਂ ਸ਼ਰਾਬ, 700 ਪੇਟੀਆਂ ਰੀਅਲ ਜੂਸ ਸਮੇਤ ਦੋ ਵਿਅਕਤੀ ਪੁਲੀਸ ਅੜਿਕੇ

ਰਾਜਪੁਰਾ, 10 ਸਤੰਬਰ (ਅਭਿਸ਼ੇਕ ਸੂਦ) ਰਾਜਪੁਰਾ ਸਦਰ ਥਾਣਾ ਦੀ ਬਸੰਤਪੁਰਾ ਪੁਲੀਸ ਚੌਂਕੀ ਨੇ ਨਾਕੇਬੰਦੀ ਦੌਰਾਨ ਇਕ ਟਰੱਕ ਵਿੱਚ 450 ਪੇਟੀਆਂ ਸ਼ਰਾਬ ਅਤੇ 700 ਪੇਟੀਆ ਰੀਅਲ ਜੂਸ ਲਿਜਾ ਰਹੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ| ਪੁਲੀਸ ਵਲੋਂ ਉਕਤ ਵਿਅਕਤੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 420 ਤਹਿਤ ਮੁਕਦਮਾ ਦਰਜ਼ ਕੀਤਾ ਹੈ|
ਡੀ.ਐਸ.ਪੀ ਰਾਜਪੁਰਾ ਸ਼੍ਰੀ ਕ੍ਰਿਸ਼ਨ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੰਸਪੈਕਟਰ ਦਲਬੀਰ ਸਿੰਘ ਐਸ ਐਚ ਓ ਥਾਣਾ ਸਦਰ ਅਤੇ ਏ.ਐਸ.ਆਈ ਸਵਰਨ ਸਿੰਘ ਨੇ ਪੁਲੀਸ ਪਾਰਟੀ ਸਮੇਤ ਸਰਹੰਦ ਰੋਡ ਤੇ ਨਾਕੇਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਸੂਚਨਾ ਮਿਲਣ ਤੇ ਇਕ ਟਰੱਕ ਨੂੰ ਰੋਕਿਆ ਗਿਆ ਜਿਸ ਵਿਚ ਡਰਾਈਵਰ ਜਗਦੀਸ਼ ਸਿੰਘ ਅਤੇ ਤਰਸੇਮ ਸਿੰਘ ਬੈਠੇ ਸਨ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਵਿੱਚੋਂ 450 ਪੇਟੀ ਸ਼ਰਾਬ ਅਤੇ 700 ਪੇਟੀਆਂ ਜੂਸ ਬਰਾਮਦ ਕੀਤਾ ਗਿਆ|

Leave a Reply

Your email address will not be published. Required fields are marked *