ਰਾਜਮੰਤਰੀ ਦੀ ਲਾਲਬੱਤੀ ਲੱਗੀ ਇਨੋਵਾ ਕਾਰ ਨੇ ਵਿਅਕਤੀ ਨੂੰ ਕੁਚਲਿਆ

ਹਰਦੋਈ, 3 ਜਨਵਰੀ (ਸ.ਬ.) ਹਰਦੋਈ ਵਿੱਚ ਪ੍ਰਦੇਸ਼ ਸਰਕਾਰ ਦੇ ਗ੍ਰਾਮ ਵਿਕਾਸ ਰਾਜ ਮੰਤਰੀ ਓਮਪ੍ਰਕਾਸ਼ ਸਿੰਘ ਯਾਦਵ ਦੀ ਲਾਲਬੱਤੀ ਲੱਗੀ ਇਨੋਵਾ ਕਾਰ ਨੇ ਰਾਤੀ ਸੜਕ ਤੇ ਇਕ ਚਾਟ ਦੇ ਠੇਲੇ ਵਾਲੇ ਨੂੰ ਕੁਚਲ ਦਿੱਤਾ| ਹਾਦਸੇ ਵਿੱਚ ਠੇਲੇ ਵਾਲੇ ਦੀ ਮੌਤ ਹੋ ਗਈ| ਹਾਦਸੇ ਤੋਂ ਬਾਅਦ ਭੱਜ ਰਹੀ ਲਾਲਬੱਤੀ ਦੀ ਗੱਡੀ ਨੂੰ ਲੋਕਾਂ ਨੇ ਫੜ ਲਿਆ ਅਤੇ ਹਾਦਸੇ ਨਾਲ ਗੁੱਸੇ ਵਿੱਚ ਆਏ ਲੋਕਾਂ ਨੇ ਸਰਕਾਰੀ ਗੱਡੀ ਨੂੰ ਤੋੜ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ|
ਜਾਣਕਾਰੀ ਮੁਤਾਬਕ ਮਾਮਲਾ ਹਰਦੋਈ ਸ਼ਹਿਰ ਕੋਤਵਾਲੀ ਇਲਾਕੇ ਵਿੱਚ ਲਖਨਾਊ ਰੋਡ ਦਾ ਹੈ| ਜਿੱਥੇ ਲਾਲ ਬੱਤੀ ਦੀ ਗੱਡੀ ਨੇ ਰਾਮਨਗਰ ਕਾਲੋਨੀ ਦੇ ਰਹਿਣ ਵਾਲੇ ਇਕ ਚਾਟ ਦਾ ਠੇਲਾ ਲਗਾਉਣ ਵਾਲੇ 45 ਸਾਲਾਂ ਦੇ ਮਦਨੇ ਨੂੰ ਕੁਚਲ ਦਿੱਤਾ| ਲਾਲ ਬੱਤੀ ਦੀ ਗੱਡੀ ਤੋਂ ਕੁਚਲਣ ਤੇ ਮਦਨੇ ਦੀ ਮੌਤ ਹੋ ਗਈ| ਜਿਸ ਤੋਂ ਬਾਅਦ ਚਾਲਕ ਨੇ ਗੱਡੀ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਚਾਲਕ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ| ਮੌਕੇ ਤੇ ਪੁੱਜੀ ਪੁਲੀਸ ਨੇ ਡਰਾਈਵਰ ਨੂੰ ਕਿਸੇ ਤਰ੍ਹਾਂ ਬਚਾਇਆ ਅਤੇ ਲੋਕਾਂ ਨੇ ਗੱਡੀ ਦੀ ਪੁਲੀਸ ਮੌਜੂਦਗੀ ਵਿੱਚ ਭੰਨ ਤੋੜ ਕੀਤੀ| ਗੁੱਸੇ ਵਿੱਚ ਆਏ ਲੋਕਾਂ ਨੇ ਲਾਸ਼ ਨੂੰ ਰੱਖ ਕੇ ਜ਼ਾਮ ਲਗਾ ਦਿੱਤਾ| ਜਿਸ ਨਾਲ ਦੋਵਾਂ ਪਾਸੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ|
ਘਟਨਾ ਦੇ ਸਮੇਂ ਮੰਤਰੀ ਦਾ ਚਲਾਕ ਮੌਕੇ ਤੇ ਮੌਜੂਦ ਸੀ ਜੋ ਮੰਤਰੀ ਨੂੰ ਬਦਾਯੂ ਛੱਡ ਕੇ ਗੱਡੀ ਵਾਪਸ ਲਖਨਾਊ ਲੈ ਕੇ ਜਾ ਰਿਹਾ ਸੀ| ਪੁਲੀਸ ਨੇ ਸ਼ਰਾਬ ਦੇ ਨਸ਼ੇ ਵਿੱਚ ਦੋਸ਼ੀ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ| ਘਟਨਾ ਤੋਂ ਬਾਅਦ ਲੋਕਾਂ ਨੇ ਸੜਕ ਤੇ ਲਾਸ਼ ਰੱਖ ਕੇ ਜ਼ਾਮ ਲਗਾਇਆ| ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ ਵਿੱਚ ਪੁਲੀਸ ਬਲ ਮੌਕੇ ਤੇ ਪੁੱਜ ਗਿਆ ਪਰ ਲੋਕਾਂ ਨੇ ਲਾਸ਼ ਨੂੰ ਨਾ ਚੁੱਕਣ ਲਈ ਅਤੇ ਗੱਡੀ ਨੂੰ ਸਾੜਨ ਦੀ ਜ਼ਿੱਦ ਕਰਦੇ ਰਹੇ| ਇਸ ਤੋਂ ਬਾਅਦ ਪੁਲੀਸ ਅਧਿਕਾਰੀ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਭਾਰੀ ਭੀੜ ਨੂੰ ਸਮਝਾਇਆ, ਫਿਰ ਜਾ ਕੇ ਮਾਮਲਾ ਸ਼ਾਂਤ ਹੋਇਆ|

Leave a Reply

Your email address will not be published. Required fields are marked *