ਰਾਜਸਥਾਨ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਬੱਚਿਆਂ ਦਾ ਕਤਲ ਕਰਕੇ ਕੀਤੀ ਖੁਦਕੁਸ਼ੀ

ਸ਼੍ਰੀਗੰਗਾਨਗਰ, 23 ਜੁਲਾਈ (ਸ.ਬ.) ਰਾਜਸਥਾਨ ਵਿੱਚ ਬੀਕਾਨੇਰ ਜ਼ਿਲ੍ਹੇ ਦੇ ਗਜਨੇਰ ਥਾਣਾ ਖੇਤਰ ਵਿੱਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 2 ਮਾਸੂਮ ਬੱਚਿਆਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ| ਇਸ ਤੋਂ ਬਾਅਦ ਦੋਸ਼ੀ ਨੇ ਖੁਦ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਸਵੇਰੇ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਫਾਹੇ ਤੇ ਲਟਕਿਆ ਦੇਖਿਆ, ਉਦੋਂ ਪੁਲੀਸ ਨੂੰ ਸੂਚਨਾ ਦਿੱਤੀ| ਪੁਲੀਸ ਸੂਤਰਾਂ ਨੇ ਦੱਸਿਆ ਕਿ ਸਵੇਰੇ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਫਾਹੇ ਤੇ ਲਟਕਿਆ ਦੇਖਿਆ, ਉਦੋਂ ਪੁਲੀਸ ਨੂੰ ਸੂਚਨਾ ਦਿੱਤੀ| ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਵਿੱਚ ਜੁਟ ਗਈ| ਪੁਲੀਸ ਨੇ ਦੱਸਿਆ ਕਿ ਘਟਨਾ ਦੇਰ ਰਾਤ ਦੀ ਹੈ|
ਸੂਰਜੜਾ ਪਿੰਡ ਵਿੱਚ ਜੇਠਾਰਾਮ ਮੇਘਵਾਲ (34) ਨੇ ਪਹਿਲੇ ਪਤਨੀ ਸ਼ਾਰਦਾ (30), ਬੇਟੇ ਜਿਤੇਂਦਰ (9) ਅਤੇ ਬੇਟੀ ਆਯਸ਼ਾ (4) ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ| ਉਸ ਤੋਂ ਬਾਅਦ ਖੁਦ ਦੂਜੇ ਕਮਰੇ ਵਿੱਚ ਜਾ ਕੇ ਪੱਖੇ ਨਾਲ ਫਾਹਾ ਬਣਾ ਕੇ ਝੂਲ ਗਿਆ| ਘਟਨਾ ਰਾਤ ਕਰੀਬ 2 ਵਜੇ ਦੀ ਹੈ| ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਗਜਨੇਰ ਥਾਣਾ ਅਮਰ ਸਿੰਘ ਸੁਰਜੜਾ ਪਿੰਡ ਪਹੁੰਚੇ| ਪੁਲੀਸ ਅਨੁਸਾਰ ਘਟਨਾ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗਾ ਹੈ| ਐਫ.ਐਸ.ਐਲ. ਟੀਮ ਵਲੋਂ ਹਾਦਸੇ ਵਾਲੀ ਜਗ੍ਹਾ ਤੇ ਸਬੂਤ ਜੁਟਾਉਣ ਦੀ ਕਾਰਵਾਈ ਕੀਤੇ ਜਾਣ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਗਜਨੇਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ| ਮ੍ਰਿਤਕ ਸ਼ਾਰਦਾ ਦੇ ਪੇਕੇ ਬੀਕਾਨੇਰ ਜ਼ਿਲ੍ਹੇ ਵਿੱਚ ਹੀ ਸ਼੍ਰੀਕੋਲਾਯਤ ਥਾਣਾ ਖੇਤਰ ਦੇ ਮੰਡਾਲ ਪਿੰਡ ਵਿੱਚ ਹੈ| ਉਸ ਦੇ ਪੇਕੇ ਵਾਲੇ ਵੀ ਸੂਰਜੜਾ ਪਿੰਡ ਪਹੁੰਚ ਗਏ ਹਨ| ਸੀਨੀਅਰ ਪੁਲੀਸ ਅਧਿਕਾਰੀ ਜੇਠਾਰਾਮ ਦੇ ਪਰਿਵਾਰ ਵਾਲੇ ਅਤੇ ਆਂਢ-ਗੁਆਂਢ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਰਹੇ ਹਨ|

Leave a Reply

Your email address will not be published. Required fields are marked *