ਰਾਜਸਥਾਨ ਦੇ ਬਾਲਾ ਜੀ ਮੰਦਰ ਦੀ ਰੇਲਿੰਗ ਵਿੱਚ ਆਇਆ ਕਰੰਟ, ਸ਼ਰਧਾਲੂ ਸੁਰੱਖਿਅਤ

ਰਾਜਸਥਾਨ, 17 ਜੂਨ (ਸ.ਬ.) ਰਾਜਸਥਾਨ ਦੇ ਦੌਸਾ ਜ਼ਿਲੇ ਦੇ  ਮੇਹੰਦੀਪੁਰ ਬਾਲਾਜੀ ਮੰਦਿਰ ਵਿੱਚ ਅੱਜ ਰੇਲਿੰਗ ਵਿੱਚ ਅਚਾਨਕ ਕਰੰਟ ਆਉਣ ਨਾਲ ਸਨਸਨੀ ਫੈਲ ਗਈ ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਦੇ ਵੀ ਗੰਭੀਰ ਰੂਪ ਵਿੱਚ ਜ਼ਖਜੀ ਹੋਣ ਦੀ ਸੂਚਨਾ ਨਹੀਂ ਹੈ| ਇਸ ਹਾਦਸੇ ਵਿੱਚ ਮਾਮੂਲੀ ਰੂਪ ਵਿੱਚ ਝੁਲਸੇ ਦੋ ਸ਼ਰਧਾਲੂਆਂ ਨੂੰ ਕਲੀਨਿਕ ਵਿੱਚ ਭਰਤੀ ਕਰਵਾਇਆ ਗਿਆ ਹੈ| ਮੰਦਿਰ ਦੀ ਰੇਲਿੰਗ ਵਿੱਚ ਕਰੰਟ ਦੀ ਸੂਚਨਾ ਮਿਲਦੇ ਹੀ ਮੰਦਰ ਦੀ ਅਧਿਕਾਰੀ ਸ਼ੈਫਾਲੀ ਕੁਸ਼ਵਾਹ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤ ਪੁੱਜੇ ਅਤੇ ਸ਼ਰਧਾਲੂਆਂ ਨੂੰ ਉਥੋਂ ਹਟਾਇਆ| ਪੁਲੀਸ ਅਨੁਸਾਰ ਅੱਜ ਸਵੇਰੇ ਸਾਢੇ   ਛੇ, ਸੱਤ ਵਜੇ ਮੰਦਰ ਦੇ ਆਰਤੀ ਹਾਲ ਦੇ ਕੋਲ ਲੱਗੇ ਟ੍ਰਾਂਸਫਾਰਮਰ ਦੀ ਤਾਰ ਸ਼ਰਧਾਲੂਆਂ ਦੀ ਰੇਲਿੰਗ ਨਾਲ ਜੁੜਣ ਲੱਗ ਪਈ, ਜਿਸ ਕਾਰਨ ਰੇਲਿੰਗ ਵਿੱਚ ਕਰੰਟ ਆ ਗਿਆ ਅਤੇ ਦਰਜਨਾਂ ਸ਼ਰਧਾਲੂਆਂ ਨੂੰ ਕਰੰਟ ਦੇ ਝਟਕੇ ਮਹਿਸੂਸ ਹੋਏ| ਕੁਝ ਦੇਰ ਬਾਅਦ ਕਰੰਟ ਲੱਗਣ ਦੇ ਕਾਰਨ ਸਨਸਨੀ ਵਰਗਾ ਮਾਹੌਲ ਹੋ ਗਿਆ| ਥਾਣਾ ਅਧਿਕਾਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਰੇਲਿੰਗ ਵਿੱਚ ਕਰੰਟ ਦੀ ਸੂਚਨਾ ਤੇ ਉਸੇ ਸਮੇਂ  ਟ੍ਰਾਂਸਫਾਰਮਰ ਵਿੱਚ ਬਿਜਲੀ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਗਿਆ| ਉਨ੍ਹਾਂ ਨੇ ਦੱਸਿਆ ਕਿ ਬਾਰਸ਼ ਦੇ ਮੌਸਮ ਵਿੱਚ ਟ੍ਰਾਂਸਫਾਰਮਰ ਦੇ ਆਸਪਾਸ ਪਾਣੀ ਭਰਨ ਕਾਰਨ ਰੇਲਿੰਗ ਵਿੱਚ ਅਰਥਿੰਗ ਬਣ ਗਈ ਸੀ, ਜਿਸ ਕਾਰਨ ਕਈ ਸ਼ਰਧਾਲੂਆਂ ਨੂੰ ਕਰੰਟ ਦੇ ਝਟਕੇ ਮਹਿਸੂਸ ਹੋਏ| ਪੁਲੀਸ ਅਨੁਸਾਰ ਮੁਰੰਮਤ ਕਰਵਾ ਲਈ ਗਈ ਹੈ|

Leave a Reply

Your email address will not be published. Required fields are marked *