ਰਾਜਸਥਾਨ: ਪੋਕਰਨ ਵਿੱਚ ਸ਼ੱਕੀ ਪਾਕਿਸਤਾਨੀ ਜਾਸੂਸ ਗ੍ਰਿਫਤਾਰ

ਰਾਜਸਥਾਨ, 15 ਮਾਰਚ (ਸ.ਬ.) ਇੱਥੋਂ ਦੇ ਪੋਕਰਨ ਵਿੱਚ ਸੁਰੱਖਿਆ ਏਜੰਸੀਆਂ ਨੇ ਇਕ ਸ਼ੱਕੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ| ਸ਼ੱਕੀ ਦਾ ਨਾਂ ਮੁਹੰਮਦ ਸ਼ਾਹੀਦ ਗਿਲਾਨੀ ਦੱਸਿਆ ਜਾ ਰਿਹਾ ਹੈ| ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਨੇ ਫੜ ਲਿਆ| ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ| ਉਸ ਦਾ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਨਾਲ ਸੰਬੰਧ ਹੋ ਸਕਦਾ ਹੈ| ਰਾਜਸਥਾਨ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੇ ਆਏ ਦਿਨ ਆਈ.ਐਸ.ਆਈ. ਦੇ ਜਾਸੂਸ ਫੜੇ ਜਾਂਦੇ ਰਹੇ ਹਨ| ਇਸੇ ਸਾਲ ਗਣਤੰਤਰ ਦਿਵਸ ਤੋਂ ਪਹਿਲਾਂ ਪੋਖਰਨ ਤੋਂ 2 ਸਾਊਦੀ ਅਰਬ ਦੇ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ| ਸੁਰੱਖਿਆ ਏਜੰਸੀਆਂ, ਮਿਲਟਰੀ ਇੰਟੈਂਲੀਜੈਂਸ ਅਤੇ ਪੁਲੀਸ ਨੇ ਇਕ ਸਾਂਝੀ ਮੁਹਿੰਮ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ| ਉਨ੍ਹਾਂ ਕੋਲੋਂ ਸੈਟੇਲਾਈਟ ਥੁਰੀਆ ਫੋਨ ਵੀ ਬਰਾਮਦ ਹੋਇਆ ਸੀ| ਇਨ੍ਹਾਂ ਸ਼ੱਕੀਆਂ ਦੀ ਪਛਾਣ ਸਾਊਦੀ ਅਰਬ ਦੇ ਅਲ ਸਭਾਨ ਤਲਾਲ ਮੁਹੰਮਦ ਅਤੇ ਅਲ ਸਮਰਾ ਮੌਜਿਦ ਅਬਦੁੱਲ ਦੇ ਤੌਰ ਤੇ ਹੋਈ ਸੀ, ਜੋ ਕਿ ਹੈਦਰਾਬਾਦ ਦਾ ਵਾਸੀ ਦੱਸਿਆ ਗਿਆ| ਇਨ੍ਹਾਂ ਕੋਲੋਂ ਇਕ ਸੈਟੇਲਾਈਟ ਥੁਰੀਆ ਫੋਨ ਅਤੇ 10 ਆਮ ਫੋਨ ਵੀ ਮਿਲੇ ਸਨ, ਇਸ ਨਾਲ ਉਹ ਆਪਸ ਵਿੱਚ ਗੱਲ ਕਰਦੇ ਸਨ| ਗਣਤੰਤਰ ਦਿਵਸ ਤੋਂ ਪਹਿਲਾਂ ਇਨ੍ਹਾਂ ਦੀ ਗ੍ਰਿਫਤਾਰੀ ਨਾਲ ਸੁਰੱਖਿਆ ਏਜੰਸੀਆਂ ਹੋਰ ਸਾਵਧਾਨ ਹੋ ਗਈਆਂ ਹਨ| ਮਿਲਟਰੀ ਇੰਟੈਲੀਜੈਂਸੀ ਅਤੇ ਪੁਲੀਸ ਦੀ ਇਹ ਬਹੁਤ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ, ਕਿਉਂਕਿ ਜੈਸਲਮੇਰ ਜ਼ਿਲ੍ਹਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ ਅਤੇ ਇੱਥੇ ਸੈਟੇਲਾਈਟ ਫੋਨ ਦੀ ਵਰਤੋਂ ਤੇ ਪਾਬੰਦੀ ਲੱਗੀ ਹੈ|
ਪਾਕਿਸਤਾਨ ਲਗਾਤਾਰ ਭਾਰਤ ਵਿੱਚ ਜਾਸੂਸੀ ਦਾ ਨੈਟਵਰਕ ਵਧਾਉਂਦਾ ਜਾ ਰਿਹਾ ਹੈ| ਪਿਛਲੇ ਇਕ ਸਾਲ ਵਿੱਚ ਸਰਹੱਦੀ ਇਲਾਕਿਆਂ ਵਿੱਚ 20 ਤੋਂ ਵਧ ਜਾਸੂਸ ਫੜੇ ਗਏ ਹਨ| ਇਨ੍ਹਾਂ ਜਾਸੂਸਾਂ ਨੂੰ ਪਾਕਿਸਤਾਨ ਤੋਂ ਫੋਨ ਰਾਹੀਂ ਫਸਾਇਆ ਜਾਂਦਾ ਹੈ| ਇਹ ਫੋਨ ਝਾਂਸਾ ਦੇਣ ਵਾਲਾ ਹੁੰਦਾ ਹੈ| ਇਹ ਅਜਿਹਾ ਲਾਲਚ ਦਿੰਦੇ ਹਨ ਕਿ ਝਾਂਸੇ ਵਿੱਚ ਆ ਕੇ ਤੁਸੀਂ ਅਪਰਾਧ ਦੇ ਦਲਦਲ ਵਿੱਚ ਉਤਰ ਜਾਓ| ਪੋਕਰਨ ਵਿੱਚ ਦੇਸ਼ ਨਾਲ ਗੱਦਾਰੀ ਕਰਨ ਵਾਲੇ ਇਕ ਸਾਬਕਾ ਫੌਜ ਕਰਮਚਾਰੀ ਗੋਵਰਧਨ ਸਿੰਘ ਦੀ ਗ੍ਰਿਫਤਾਰੀ ਹੋਈ ਸੀ| ਉਸ ਨੇ ਖੁਲਾਸਾ ਕੀਤਾ ਸੀ ਕਿ ਪਾਕਿਸਤਾਨੀ ਖੁਫੀਆ ਏਜੰਸੀ ਹਿੰਦੁਸਤਾਨੀਆਂ ਨੂੰ ਪੈਸੇ ਦੇ ਕੇ ਆਪਣਾ ਭੇਤੀਆ ਬਣਾ ਰਹੀ ਹੈ| ਪਾਕਿਸਤਾਨੀ ਖੁਫੀਆ ਏਜੰਸੀਆਂ ਦਾ ਏਜੰਟ ਗੋਵਰਧਨ ਸਿੰਘ ਗੁੱਡੀ ਕਦੇ ਹਿੰਦੁਸਤਾਨੀ ਫੌਜ ਵਿੱਚ ਜਵਾਨ ਸੀ| ਪੈਨਸ਼ਨ ਲੈਣ ਤੋਂ ਬਾਅਦ ਉਹ ਪਿੰਡ ਦਾ ਪਟਵਾਰੀ ਬਣ ਗਿਆ|
ਗੋਵਰਧਨ ਨੇ ਫੌਜ ਵਿੱਚ ਸੇਵਾ ਦੇਣ ਦੇ ਮਾਣ ਅਤੇ ਆਪਣੀ ਦੇਸ਼ਭਗਤੀ ਨੂੰ ਹੀ ਮਿੱਟੀ ਵਿੱਚ ਮਿਲਾ ਦਿੱਤਾ| 2 ਸਾਲਾਂ ਤੋਂ ਉਹ ਆਈ.ਐਸ.ਆਈ. ਲਈ ਪੋਕਰਨ ਵਿੱਚ ਜਾਸੂਸੀ ਕਰ ਰਿਹਾ ਸੀ| ਗੋਵਰਧਨ ਭਾਰਤੀ ਫੌਜ ਦੀਆਂ ਜ਼ਰੂਰੀ ਜਾਣਕਾਰੀਆਂ ਆਈ.ਐਸ.ਆਈ. ਨੂੰ ਮੁਹੱਈਆ ਕਰਵਾਉਂਦਾ ਸੀ ਅਤੇ ਬਦਲੇ ਵਿੱਚ ਉਸ ਨੂੰ ਮੋਟੀ ਰਕਮ ਮਿਲਦੀ ਸੀ| ਰਾਜਸਥਾਨ ਦੇ ਪੋਕਰਨ ਇਲਾਕੇ ਵਿੱਚ ਫੌਜ ਦਾ ਬਹੁਤ ਮੂਵਮੈਂਟ ਹੁੰਦਾ ਹੈ|

Leave a Reply

Your email address will not be published. Required fields are marked *