ਰਾਜਸਥਾਨ ਵਿੱਚ ਬਰਸਾਤ ਦੌਰਾਨ ਬਿਜਲੀ ਅਤੇ ਮਕਾਨ ਡਿੱਗਣ ਕਾਰਨ 12 ਵਿਅਕਤੀਆਂ ਦੀ ਮੌਤ, ਕਈ ਜਖਮੀ

ਜੈਪੁਰ, 12 ਅਪ੍ਰੈਲ (ਸ.ਬ.) ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਬਰਸਾਤ ਦੇ ਕਹਿਰ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ| ਰਾਜਸਥਾਨ ਦੇ ਧੌਲਪੁਰ ਵਿੱਚ 7 ਅਤੇ ਭਰਤਪੁਰ ਵਿੱਚ 5 ਵਿਅਕਤੀਆਂ ਦੀ ਜ਼ਿੰਦਗੀ ਖਤਮ ਹੋ ਗਈ| ਬਾਰਸਾਤ ਕਾਰਨ ਆਗਰਾ-ਧੌਲਪੁਰ ਟਰੇਨ ਰੂਟ ਵੀ ਪ੍ਰਭਾਵਿਤ ਹੋਇਆ ਹੈ| ਰਾਜਸਥਾਨ ਦੇ ਕੋਟਾ, ਉਦੇਪੁਰ ਅਤੇ ਦੌਸਾ ਸਮੇਤ ਕਈ ਥਾਂਵਾਂ ਤੇ ਹਨ੍ਹੇਰੀ ਨੇ ਕਾਫੀ ਦੇਰ ਤੱਕ ਲੋਕਾਂ ਨੂੰ ਪਰੇਸ਼ਾਨ ਕੀਤਾ ਅਤੇ ਇਸ ਤੋਂ ਬਾਅਦ ਕਈ ਘੰਟਿਆਂ ਤੱਕ ਇੱਥੇ ਬਾਰਸ਼ ਵੀ ਹੋਈ| ਵੱਖ-ਵੱਖ ਥਾਂਵਾਂ ਤੇ ਹਨ੍ਹੇਰੀ ਨਾਲ ਮਕਾਨ ਅਤੇ ਬਿਜਲੀ ਡਿੱਗਣ ਕਾਰਨ ਲੋਕਾਂ ਦੀ ਮੌਤ ਹੋਈ ਹੈ|
ਭਰਤਪੁਰ ਵਿੱਚ ਮਰਨ ਵਾਲੇ 7 ਵਿਅਕਤੀਆਂ ਵਿੱਚ 5 ਬੱਚੇ ਸ਼ਾਮਲ ਹਨ| ਉਥੇ ਹੀ 50 ਤੋਂ ਵਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ| ਕਈ ਥਾਂਵਾਂ ਤੇ ਤਾਂ ਦਰੱਖਤ ਡਿੱਗਣ ਕਾਰਨ ਘੰਟਿਆਂ ਤੱਕ ਜਾਮ ਲੱਗਾ ਰਿਹਾ| ਜ਼ਿਕਰਯੋਗ ਹੈ ਕਿ ਬਾਰਸਾਤ ਦਾ ਅਸਰ ਦਿੱਲੀ-ਐਨ.ਸੀ.ਆਰ. ਵਿੱਚ ਵੀ ਪਿਛਲੇ 2-3 ਦਿਨਾਂ ਤੋਂ ਦਿੱਸ ਰਿਹਾ ਹੈ|

Leave a Reply

Your email address will not be published. Required fields are marked *