ਰਾਜਸਥਾਨ ਵਿੱਚ ਹਨ ਸੋਨੇ ਦੇ ਵੱਡੇ ਭੰਡਾਰ : ਸਰਵੇਖਣ

ਜੈਪੁਰ, 10 ਫਰਵਰੀ (ਸ.ਬ.) ਭਾਰਤੀ ਭੂ-ਵਿਗਿਆਨੀ ਸਰਵੇਖਣ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਰਾਜਸਥਾਨ ਦੇ ਬਾਂਸਵਾੜਾ ਅਤੇ ਉਦੇਪੁਰ ਜ਼ਿਲਿਆਂ ਵਿੱਚ 11.48 ਕਰੋੜ ਟਨ ਦੇ ਸੋਨੇ ਦੇ ਭੰਡਾਰ ਦਾ ਪਤਾ ਲਗਾਇਆ ਜਾ ਚੁਕਿਆ ਹੈ| ਵਿਭਾਗ ਦੇ ਡਾਇਰੈਕਟਰ ਜਨਰਲ ਐਨ.ਕੁਟੁੰਬਾ ਰਾਵ ਨੇ ਜੈਪੁਰ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਇਹ ਜਾਣਕਾਰੀ ਦਿੱਤੀ|
ਰਾਜਸਥਾਨ ਵਿੱਚ ਸੋਨੇ ਦੀ ਖੋਜ ਵਿੱਚ ਨਵੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਹਨ| ਉਦੇਪੁਰ ਅਤੇ ਬਾਂਸਵਾੜਾ ਜ਼ਿਲਿਆਂ ਦੇ ਭੂਕੀਆ ਡਗੋਚਾ ਵਿੱਚ ਸੋਨੇ ਦੇ ਭੰਡਾਰ ਮਿਲੇ ਹਨ| ਰਾਵ ਅਨੁਸਾਰ ਰਾਜਸਥਾਨ ਵਿੱਚ 2010 ਤੋਂ ਹੁਣ ਤੱਕ 8.11 ਕਰੋੜ ਟਨ ਤਾਂਬੇ ਦੇ ਭੰਡਾਰ ਦਾ ਪਤਾ ਲਗਾਇਆ ਜਾ ਚੁਕਿਆ ਹੈ| ਇਸ ਵਿੱਚ ਤਾਂਬੇ ਦਾ ਔਸਤ ਪੱਧਰ 0.38 ਫੀਸਦੀ ਹੈ| ਉਨ੍ਹਾਂ ਨੇ ਦੱਸਿਆ ਕਿ ਰਾਜਸਥਾਨ ਦੇ ਸਿਰੋਹੀ ਜ਼ਿਲੇ ਦੇ ਦੇਵਾ ਦਾ ਬੇੜਾ, ਸਾਲੀਓਂ ਦਾ ਬੇੜਾ ਅਤੇ ਬਾੜਮੇਰ ਜ਼ਿਲੇ ਦੇ ਸਿਵਾਨਾ ਇਲਾਕਿਆਂ ਵਿੱਚ ਹੋਰ ਖਣਿਜ ਦੀ ਖੋਜ ਕੀਤੀ ਜਾ ਰਹੀ ਹੈ|
ਰਾਵ ਨੇ ਇਹ ਵੀ ਦੱਸਿਆ ਕਿ ਰਾਜਸਥਾਨ ਵਿੱਚ 35.65 ਕਰੋੜ ਟਨ ਦੇ ਸੀਸਾ-ਜਸਤਾ ਦੇ ਸਰੋਤ ਰਾਜਪੁਰਾ ਦਰੀਬਾ ਖਣਿਜ ਪੱਟੀ ਵਿੱਚ ਮਿਲੇ ਹਨ| ਇਸ ਤੋਂ ਇਲਾਵਾ, ਭੀਲਵਾੜਾ ਜ਼ਿਲੇ ਦੇ ਸਲਾਮਪੁਰਾ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕੇ ਵਿੱਚ ਵੀ ਸੀਸਾ-ਜਸਤਾ ਦੇ ਭੰਡਾਰ ਮਿਲੇ ਹਨ| ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਵਿੱਚ ਖਾਦ ਖਣਿਜ ਪੋਟਾਸ਼ ਅਤੇ ਗਲੂਕੋਨਾਈਟ ਦੇ ਭੰਡਾਰ ਮਿਲਣ ਨਾਲ ਭਾਰਤ ਦੀ ਖਾਦ ਖਣਿਜ ਦੀ ਬਰਾਮਦਗੀ ਤੇ ਨਿਰਭਰਤਾ ਘੱਟ ਹੋਵੇਗੀ|

Leave a Reply

Your email address will not be published. Required fields are marked *