ਰਾਜਸਭਾ ਸਾਂਸਦ ਪਾਲਵਈ ਗੋਵਰਧਨ ਰੈਡੀ ਦਾ ਦਿਹਾਂਤ

ਕੁੱਲੂ, 9 ਜੂਨ (ਸ.ਬ.) ਰਾਜਸਭਾ ਸਾਂਸਦ ਪਾਲਵਈ ਗੋਵਰਧਨ ਰੈਡੀ ਦਾ ਅੱਜ ਸਵੇਰੇ ਦਿਲ ਦੀ ਗਤੀ ਰੁੱਕਣ ਨਾਲ ਦਿਹਾਂਤ ਹੋ ਗਿਆ| 81 ਸਾਲਾਂ ਰੈਡੀ ਸ਼ੂਗਰ ਨਾਲ ਪੀੜਿਤ ਸੀ ਅਤੇ ਤੇਲੰਗਾਨਾ ਦੇ ਰਹਿਣ ਵਾਲੇ ਰੈਡੀ ਕਾਂਗਰਸ ਨਾਲ ਸੰਬੰਧਿਤ ਸੀ| ਪੀ.ਗੋਵਰਧਨ ਰੇੱਡੀ ਰਸਾਇਣ ਅਤੇ ਖਾਦ ਨਾਲ ਸੰਬੰਧਿਤ ਸੰਸਦ ਦੀ ਸਥਾਈ ਸਮਿਤੀ ਦੇ ਹੋਰ ਮੈਂਬਰਾਂ ਨਾਲ ਅੱਜ ਸਵੇਰੇ ਹੀ ਕੁੱਲੂ ਪੁੱਜੇ ਸਨ| ਸਵੇਰੇ ਕਰੀਬ ਸਾਢੇ 8 ਵਜੇ ਭੁੰਤਰ ਹਵਾਈ ਅੱਡੇ ਤੇ ਉਤਰਦੇ ਹੀ ਰੈਡੀ ਦੀ ਤਬੀਅਤ ਵਿਗੜ ਗਈ| ਇਸ ਦੇ ਬਾਅਦ ਉਨ੍ਹਾਂ ਨੂੰ ਕੁੱਲੂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ| ਉਹ ਸ਼ੂਗਰ ਨਾਲ ਪੀੜਿਤ ਸੀ|
ਜਾਣਕਾਰੀ ਮੁਤਾਬਕ ਉਨ੍ਹਾਂ ਦੀ ਲਾਸ਼ ਨੂੰ ਗ੍ਰਹਿ ਰਾਜ ਤੇਲੰਗਾਨਾ ਪੁੱਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ| ਪਾਲਵਈ ਗੋਵਰਧਨ ਰੈਡੀ ਰਾਜਸਭਾ ਵਿੱਚ ਕਾਂਗਰਸ ਦਾ ਨੁਮਾਇੰਦਗੀ ਕਰ ਰਹੇ ਸਨ| ਰੈਡੀ ਦਾ ਜਨਮ 20 ਨਵੰਬਰ 1936 ਨੂੰ ਹੋਇਆ ਸੀ| ਉਨ੍ਹਾਂ ਦੇ ਪਿਤਾ ਦਾ ਨਾਮ ਪੀ.ਰੰਗਾ ਰੈਡੀ ਸੀ| ਸ਼ੁਰੂਆਤ ਵਿੱਚ ਉਹ ਵਿਦਿਆਰਥੀ ਸੰਗਠਨ ਐਨ.ਐਸ.ਯੂ.ਆਈ ਨਾਲ ਜੁੜੇ ਸੀ| ਬਾਅਦ ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਕਈ ਅਹਿਮ ਅਹੁੱਦਿਆਂ ਤੇ ਰਹਿੰਦੇ ਹੋਏ ਕੰਮ ਕੀਤੇ| ਉਹ ਨਲਗੋਂਡਾ ਜ਼ਿਲੇ ਦੇ ਮੁਨੁਗੁਦਾ ਵਿਧਾਨਸਭਾ ਖੇਤਰ ਤੋਂ ਪੰਜ ਵਾਰ ਆਂਧਰਾ ਪ੍ਰਦੇਸ਼ ਵਿਧਾਨਸਭਾ ਦੇ ਲਈ ਚੁਣੇ ਗਏ ਅਤੇ ਇਸ ਦੇ ਬਾਅਦ ਉਹ ਮਾਰਚ 2012 ਵਿੱਚ ਰਾਜਸਭਾ ਲਈ ਨਾਮਜ਼ਦ ਕੀਤੇ ਸਨ|

Leave a Reply

Your email address will not be published. Required fields are marked *