ਰਾਜਸੀ ਪਾਰਟੀਆਂ ਜਨਰਲ ਵਰਗ ਦੇ ਮਸਲੇ ਹਲ ਕਰਨ: ਬਰਾੜ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਜਨਰਲ ਵਰਗ ਦੇ ਸੇਵਾ-ਮੁਕਤ ਮੁਲਾਜਮਾਂ ਦੀ ਮੀਟਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸੇਵਾ-ਮੁਕਤ ਹੋਏ ਜਨਰਲ ਵਰਗ ਦੇ ਆਗੂ ਜਰਨੈਲ ਸਿੰਘ ਬਰਾੜ ਦੀ ਅਗਵਾਈ ਵਿੱਚ ਮੁਹਾਲੀ ਵਿਖੇ ਹੋਈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਤੋਂ ਸੇਵਾ-ਮੁਕਤ ਹੋਏ ਜਨਰਲ ਵਰਗ ਦੇ ਮੁਲਾਜ਼ਮਾਂ ਅਮਰ ਸਿੰਘ ਧਾਲੀਵਾਲ, ਮਨਜੀਤ ਸਿੰਘ ਖਰੜ, ਤਾਰਾ ਸਿੰਘ ਪਨਾਗ, ਅਵਤਾਰ ਸਿੰਘ, ਹਰਮਿੰਦਰ ਸਿੰਘ ਨੀਲੋਂ, ਬਲਵਿੰਦਰ ਸਿੰਘ ਬਰਾੜ, ਨਰਿੰਦਰ ਕੁਮਾਰ ਜਿੰਦਲ ਅਤੇ ਹਰਪਾਲ ਸਿੰਘ ਨੇ ਹਿੱਸਾ ਲਿਆ| ਜਰਨੈਲ ਸਿੰਘ ਬਰਾੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਿਛਲੇ 10 ਸਾਲਾਂ  ਤੋਂ ਰਾਜ ਕਰ ਰਹੀ ਅਕਾਲੀ ਭਾਜਪਾ ਸਰਕਾਰ ਨੇ ਜਨਰਲ ਵਰਗ ਦੇ ਮੁਲਾਜ਼ਮਾਂ ਨਾਲ ਧ੍ਰੋਹ ਕਮਾਇਆ ਹੈ| ਉਨਾ੍ਹ ਦੱਸਿਆ ਕਿ 19-10-2006 ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਐਮ ਨਾਗਰਾਜ ਬਨਾਮ ਯੂਨੀਅਨ ਆਫ ਇੰਡੀਆ ਅਤੇ  ਹੋਰਾ ਦੇ ਨਾਂ ਹੇਠ ਫੈਸਲਾ ਸੁਣਾਇਆ ਸੀ, ਪਰ ਪੰਜਾਬ ਦੀ ਗੱਠਜੋੜ ਸਰਕਾਰ ਨੇ 10 ਸਾਲਾਂ ਦਾ ਸਮਾਂ ਬੀਤ ਜਾਣ ਤੇ ਵੀ ਇਹ ਫੈਸਲਾ ਪੰਜਾਬ ਵਿੱਚ ਲਾਗੂ ਨਾ ਕਰਕੇ ਪੰਜਾਬ ਦੇ ਜਨਰਲ ਵਰਗ ਦੇ ਮੁਲਾਜਮਾਂ ਨਾਲ ਬੇਇਨਸਾਫੀ ਕੀਤੀ ਹੈ|
ਆਗੂਆਂ ਨੇ ਜਨਰਲ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਾਤ ਆਧਾਰਤ ਦਿੱਤੇ ਜਾ ਰਹੇ ਰਾਖਵੇਂਕਰਨ ਸਬੰਧੀ ਸਵਾਲ ਕਰਕੇ ਪਾਰਟੀਆਂ ਦਾ ਇਸ ਸਬੰਧੀ ਪ੍ਰਤੀਕਰਮ ਜਾਣਨ ਅਤੇ ਅਨੁਸੂਚਿਤ ਜਾਤੀ ਦੇ ਅਮੀਰਾਂ ਨੂੰ ਦਿੱਤੇ ਜਾ ਰਹੇ                     ਰਾਖਵੇਂਕਰਨ ਨੂੰ ਬੰਦ ਕਰਵਾ ਕੇ ਇਸ ਦਾ ਅਧਾਰ ਆਰਥਿਕ ਕਰਨ ਦੀ ਮੰਗ ਕਰਨ ਤਾਂ ਕਿ ਰਾਖਵੇਂਕਰਨ ਦਾ ਲਾਭ ਲੋੜਵੰਦਾਂ ਨੂੰ ਮਿਲ ਸਕੇ ਅਤੇ ਦੇਸ਼ ਵਿੱਚੋ ਜਾਤ-ਪਾਤ ਨੂੰ ਖਤਮ ਕੀਤਾ ਜਾ ਸਕੇ| ਇਹਨਾਂ ਆਗੂਆਂ ਨੇ ਰਾਜਨੀਤਿਕ ਪਾਰਟੀਆਂ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਕਿਸੇ ਵੀ ਪਾਰਟੀ ਨੇ ਜਨਰਲ ਸਮਾਜ ਦੀਆਂ ਹੱਕੀ ਮੰਗਾ ਨੂੰ ਅਣਗੌਲਿਆ ਕੀਤਾ ਅਤੇ ਜਨਰਲ ਵਰਗ ਦੇ ਹੱਕ ਵਿੱਚ ਅਵਾਜ ਨਾ ਉਠਾਈ ਤਾਂ ਜਨਰਲ ਵਰਗ ਦੇ ਵੋਟਰ ਨੋਟਾ ਦਬਾਉਣ ਲਈ ਮਜਬੂਰ ਹੋਣਗੇ|

Leave a Reply

Your email address will not be published. Required fields are marked *