ਰਾਜੀਵ ਗਾਂਧੀ ਦੀ 74ਵੀਂ ਜਯੰਤੀ ਤੇ ਰਾਹੁਲ ਸਮੇਤ ਕਈ ਵਿਅਕਤੀਆਂ ਵਲੋਂ ਸ਼ਰਧਾਂਜਲੀ

ਨਵੀਂ ਦਿੱਲੀ, 20 ਅਗਸਤ (ਸ.ਬ.) ਭਾਰਤ ਰਤਨ ਸਾਬਕਾ ਪ੍ਰਧਾਨਮੰਤਰੀ ਸਵਰਗੀ ਰਾਜੀਵ ਗਾਂਧੀ ਦੀ ਅੱਜ 74ਵੀਂ ਜਯੰਤੀ ਹੈ| ਇਸ ਮੌਕੇ ਉੱਤੇ ਵੀਰ ਭੂਮੀ ਤੇ ਜਾ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਰਾਬਰਟ ਵਾਡ੍ਰਾ ਨੇ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ ਉਤੇ ਸ਼ਰਧਾਂਜਲੀ ਦਿੱਤੀ| ਪ੍ਰਣਬ ਮੁਖਰਜੀ, ਮਨਮੋਹਨ ਸਿੰਘ, ਗੁਲਾਮ ਨਬੀ ਆਜਾਦ ਅਤੇ ਅਸ਼ੋਕ ਗਹਿਲੋਤ ਨੇ ਵੀ ਸਾਬਕਾ ਪ੍ਰਧਾਨਮੰਤਰੀ ਸਵਰਗੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕੇ ਉਤੇ ਸ਼ਰਧਾਂਜਲੀ ਦਿੱਤੀ|

Leave a Reply

Your email address will not be published. Required fields are marked *