ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ ਵਲੋਂ ਜੇਲ੍ਹ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼

ਚੇਨਈ, 21 ਜੁਲਾਈ (ਸ.ਬ.) ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ ਨਾਲ ਜੁੜੀ ਖਬਰ ਸਾਹਮਣੇ ਆਈ ਹੈ| ਨਲਿਨੀ ਨੇ ਜੇਲ੍ਹ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਨਲਿਨੀ ਨੇ ਸਾੜ੍ਹੀ ਨਾਲ ਜੇਲ੍ਹ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ| ਨਲਿਨੀ ਤਾਮਿਲਨਾਡੂ ਦੀ ਵੇਲੋਰ ਜੇਲ੍ਹ ਵਿੱਚ ਬੰਦ ਹੈ| ਜੇਲ੍ਹ ਸੂਤਰਾਂ ਮੁਤਾਬਕ ਪਿਛਲੇ 29 ਸਾਲ ਤੋਂ ਜੇਲ੍ਹ ਵਿੱਚ ਬੰਦ ਨਲਿਨੀ ਨਾਲ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ| ਜਿਕਰਯੋਗ ਹੈ ਕਿ ਜੇਲ੍ਹ ਵਿੱਚ ਨਲਿਨੀ ਅਤੇ ਇਕ ਕੈਦੀ ਦਰਮਿਆਨ ਝਗੜਾ ਹੋਇਆ ਸੀ| ਨਲਿਨੀ ਦਾ ਜਿਸ ਨਾਲ ਝਗੜਾ ਹੋਇਆ ਸੀ, ਉਹ ਵੀ ਉਮਰ ਕੈਦ ਦੀ ਸਜ਼ਾ ਵਿੱਚ ਕੱਟ ਰਿਹਾ ਹੈ| ਉਕਤ ਕੈਦੀ ਨੇ ਝਗੜੇ ਦੀ ਸ਼ਿਕਾਇਤ ਜੇਲਰ ਤੋਂ ਕੀਤੀ ਸੀ, ਜਿਸ ਤੋਂ ਬਾਅਦ ਨਲਿਨੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ| 
ਨਲਿਨੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਦੀ ਜਾਣਕਾਰੀ ਉਸ ਦੇ ਵਕੀਲ ਨੇ ਦਿੱਤੀ ਹੈ| ਵਕੀਲ ਨੇ ਦੱਸਿਆ ਕਿ ਨਲਿਨੀ ਨੇ ਇੰਨੇ ਸਾਲਾਂ ਵਿਚ ਪਹਿਲੀ ਵਾਰ ਅਜਿਹਾ ਕਦਮ ਚੁੱਕਿਆ ਹੈ| ਹਾਲਾਂਕਿ ਇਸ ਦੇ ਪਿੱਛੇ ਦੀ ਅਸਲੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਵਕੀਲ ਨੇ ਅੱਗੇ ਕਿਹਾ ਕਿ ਨਲਿਨੀ ਦੇ ਪਤੀ ਜੋ ਰਾਜੀਵ ਗਾਂਧੀ ਕੇਸ ਵਿੱਚ ਹੀ ਜੇਲ੍ਹ ਵਿੱਚ ਬੰਦ ਹਨ, ਉਸ ਨੇ ਨਲਿਨੀ ਨੂੰ ਦੂਜੀ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਮੰਗ ਚੁੱਕੀ ਹੈ|

Leave a Reply

Your email address will not be published. Required fields are marked *