ਰਾਜੀਵ ਗਾਂਧੀ ਦੇ ਯਤਨਾਂ ਕਾਰਨ ਭਾਰਤ ਨੇ ਆਈ ਟੀ ਖੇਤਰ ਵਿੱਚ ਤਰਕੀ ਕੀਤੀ : ਰਾਜ ਨਾਗਪਾਲ

ਚੰਡੀਗੜ੍ਹ, 20 ਅਗਸਤ (ਸ.ਬ.) ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜੈਅੰਤੀ ਉਪਰ ਆਲ ਇੰਡੀਆ ਰਾਜੀਵ ਮੈਮੋਰੀਅਲ ਸੁਸਾਇਟੀ ਵਲੋਂ ਸੈਕਟਰ 41 ਵਿੱਚ ਇਕ ਸਮਾਗਮ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਸ੍ਰੀ ਰਾਜ ਨਾਗਪਾਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸਨ ਤਾਂ ਉਦੋਂ ਭਾਰਤ ਨੇ ਬਹੁਤ ਹੀ ਤਰੱਕੀ ਕੀਤੀ ਸੀ| ਉਸ ਸਮੇਂ ਭਾਰਤ ਨੇ ਆਈ ਟੀ ਖੇਤਰ ਵਿੱਚ ਵੀ ਬਹੁਤ ਤਰੱਕੀ ਕੀਤੀ ਸੀ| ਉਹਨਾਂ ਕਿਹਾ ਕਿ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਭਾਰਤ ਨੂੰ ਹਰ ਖੇਤਰ ਵਿੱਚ ਮਜਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ| ਰਾਜੀਵ ਗਾਂਧੀ ਦੇ ਯਤਨਾਂ ਕਾਰਨ ਹੀ ਅੱਜ ਭਾਰਤ ਵਿਸ਼ਵ ਦੇ ਵੱਡੇ ਦੇਸ਼ਾਂ ਦੇ ਮੁਕਾਬਲੇ ਵਿੱਚ ਖੜਾ ਹੈ ਅਤੇ ਤਰੱਕੀ ਕਰ ਰਿਹਾ ਹੈ| ਭਾਰਤ ਵਿੱਚ ਰਾਜੀਵ ਗਾਂਧੀ ਦੇ ਯਤਨਾਂ ਨਾਲ ਹੀ ਕੰਪਿਊਟਰ ਕ੍ਰਾਂਤੀ ਆਈ|
ਇਸ ਮੌਕੇ ਕੇਕ ਵੀ ਕੱਟਿਆ ਗਿਆ| ਇਸ ਮੌਕੇ ਰਾਜੀਵ ਗਾਂਧੀ ਦੀ ਫੋਟੋ ਉਪਰ ਫੁੱਲ ਵੀ ਚੜਾਏ ਗਏ| ਇਸ ਮੌਕੇ ਵੱਖ ਵੱਖ ਤਰ੍ਹਾਂ ਦੇ ਪੌਦੇ ਵੀ ਲਗਾਏ ਗਏ| ਇਸ ਮੌਕੇ ਬਲਰਾਜ ਰਾਜਾ, ਬਲਜੀਤ ਸਿੰਘ ਪ੍ਰਿੰਸੀਪਲ, ਰਾਮਧਾਰੀ, ਦਲਵਿੰਦਰ ਪਾਲ, ਹਰਵਿੰਦਰ ਗੋਲਡੀ, ਮਹੇਸ਼ ਕੁਮਾਰ, ਜਗਦੀਸ਼ ਚੰਦ, ਅਸ਼ੋਕ ਕੁਮਾਰ, ਰਾਹੁਲ, ਸੋਨੂੰ, ਰਾਕੇਸ਼ ਕੁਮਾਰ, ਪੂਨਮ, ਕਾਂਤਾ ਦੇਵੀ, ਰਚਿਤ ਨਾਗਪਾਲ, ਰਾਜੀਵ, ਮੁਹੰਮਦ ਅਮੀਰ, ਅਮਨ, ਦੇਵਿੰਦਰ, ਤੇਜਿੰਦਰ, ਅਵਤਾਰ, ਬਿਜੇਂਦਰ, ਵੀਰਮਣੀ, ਰਾਜ, ਜੀਤ ਸਿੰਘ, ਦਿਨੇਸ਼, ਦੀਪਕ, ਸਬੋਧ, ਵਰਿੰਦਰ ਬਾਵਾ, ਰਾਜੇਸ਼ ਕੁਮਾਰ, ਪਰਵੀਨ ਕੁਮਾਰ, ਸੁਭਾਸ਼ ਵੀ ਮੌਜੂਦ ਸਨ|

Leave a Reply

Your email address will not be published. Required fields are marked *