ਰਾਜੇਵਾਲ ਦੀਆਂ ਖਰੀਆਂ ਖਰੀਆਂ : ਅਫਵਾਹਾਂ ਫੈਲਾ ਕੇ ਲੋਕਾਂ ਨੂੰ ਡਰਾ ਰਹੀ ਹੈ ਕੇਂਦਰ ਸਰਕਾਰ ਦਿੱਲੀ ਜਾ ਰਹੇ ਕਿਸਾਨਾਂ ੯ ੪ਾਂਤੀ ਬਣਾ ਕੇ ਰੱਖਣ ਦੀ ਅਪੀਲ

ਚੰਡੀਗੜ੍ਹ, 30 ਜਨਵਰੀ (ਸ.ਬ.) ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸzy ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨ ਸੰਘਰ੪ ਨੂੰ ਢਾਹ ਲਾਉਣ ਲਈ ਹਰ ਹਰਬਾ ਵਰਤ ਰਹੀ ਹੈ ਜਿਸਦੇ ਤਹਿਤ ਕਦੇ ਕਿਸਾਨ ਧਰਨੇ ਵਾਲੀ ਥਾਂ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ ਅਤੇ ਕਦੇ ਪਾਣੀ ਦੀ ਸਪਲਾਈ ਰੋਕ ਦਿੱਤੀ ਜਾਂਦੀ ਹੈ। ਸਰਕਾਰ ਵਲੋਂ ਦਿੱਲੀ ਬਾਰਡਰ ਤੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਧਰਨਾ ਦੇ ਰਹੇ ਕਿਸਾਨਾਂ ਦਾ ਸਪਰੰਕ ਹੋਰਨਾਂ ਲੋਕਾਂ ਤੋਂ ਤੋੜਿਆ ਜਾਵੇ।

ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਸzy ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਜਿਕਰ ਦੁਨੀਆ ਦੇ ਇਤਿਹਾਸ ਵਿੱਚ ਲਿਖਿਆ ਜਾਵੇਗਾ। ਇਹ ਦੁਨੀਆਂ ਦਾ ਸਭਤੋਂ ਵੱਡਾ, ਸਭਤੋਂ ਵੱਧ ੪ਾਂਤਮਈ ਅਤੇ ਲੋਕਾਂ ਦੀ ਸਭਤੋਂ ਵੱਧ ਭਾਗੀਦਾਰੀ ਵਾਲਾ ਅੰਦੋਲਨ ਹੈ। ਇਹ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਬਲਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਇਸ ਵਿੱਚ ਹਿੱਸੇਦਾਰੀ ਪਾ ਰਹੇ ਹਨ।

ਉਹਨਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਯੂ ਪੀ , ਰਾਜਸਥਾਨ ਅਤੇ ਉਤਰਾਖੰਡ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਅੰਦੋਲਨ ਵਿੱਚ ੪ਮੂਲੀਅਤ ਕੀਤੀ ਹੈ ਅਤੇ ਪੂਰੀ ਦੁਨੀਆ ਇਸ ਅੰਦੋਲਨ ੯ ਵੇਖ ਰਹੀ ਹੈ।

ਉਨ੍ਹਾਂ ਨੇ ਦਿੱਲੀ ਜਾ ਰਹੇ ਕਿਸਾਨਾਂ ਅਤੇ ਅੰਦੋਲਨ ਦੇ ਸਮਰਥਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਭੜਕਾਹਟ ਵਿਚ ਨਾ ਆਉਣ ਅਤੇ ੪ਾਂਤੀ ਬਣਾ ਕੇ ਰੱਖਣ। ਅਸੀਂ ਉੱਥੇ ਕੋਈ ਯੁੱਧ ਨਹੀਂ ਲੜ ਰਹੇ। ਇਹ ਸਾਡਾ ਆਪਣਾ ਦੇ੪ ਹੈ ਅਤੇ ਸਾ੯ ੪ਾਂਤੀਮਈ ਰਹਿ ਕੇ ਇਹ ਅੰਦੋਲਨ ਜਿੱਤਣਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਹਿੰਸਕ ਹੋਏ ਤਾਂ ਮੋਦੀ ਦੀ ਜਿੱਤ ਹੋ ਜਾਵੇਗੀ।

ਉਹਨਾਂ ਕਿਹਾ ਕਿ ਅੰਦੋਲਨ ਵਿੱਚ ਕੋਈ ਛੋਟਾ ਜਾਂ ਵੱਡਾ ਨਹੀਂ ਹੈ, ਅਸੀਂ ਸਾਰੇ ਇਕ ਹਾਂ। ਇਹ ਪਹਿਲਾਂ ਅੰਦੋਲਨ ਹੈ, ਜਿਹੜਾ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਲੜਿਆ ਜਾ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ 26 ਜਨਵਰੀ ਵਾਲੇ ਦਿਨ ਦਿੱਲੀ ਵਿੱਚ ਜੋ ਕੁੱਝ ਹੋਇਆ ਉਹ ਮੰਦਭਾਗਾ ਹੈ ਪਰੰਤੂ ਹੁਣ ਅੰਦੋਲਨ ਮੁੜ ਆਪਣੇ ਜੋਬਨ ਤੇ ਆ ਗਿਆ ਹੈ। ਰਾਕੇ੪ ਟਿਕੈਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੀ ਸਿਫਤ ਕਰਾਂਗਾ। ਉਨ੍ਹਾਂ ਨੇ ਸਥਿਤੀ ੯ ਸੰਭਾਲਿਆ, ਨਤੀਜਾ ਇਹ ਹੋਇਆ ਕਿ ਯੂ. ਪੀ. ਅਤੇ ਹਰਿਆਣਾ ਵਾਲੇ ਰਾਤੋ੍ਰਰਾਤ ਉੱਥੇ ਪਹੁੰਚ ਗਏ। ਉਹਨਾਂ ਕਿਹਾ ਕਿ ਜੱਥੇਬੰਦੀਆਂ ਵਲੋਂ ਟਿਕੈਤ ਦਾ ਵਿ੪ੇ੪ ਸਨਮਾਨ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਲਾਲ ਕਿਲ੍ਹੇ ਅਤੇ ਸਿੰਘੂ ਦੀ ਹਿੰਸਾ ਪਿੱਛੇ ਸਰਕਾਰ, ਆਰ. ਐਸ. ਐਸ. ਅਤੇ ਭਾਜਪਾ ਦੀ ਇਕ ਸਾਜਿ੪ ਹੈ ਅਤੇ ਅਸੀਂ ਪੂਰੀ ਤਰ੍ਹਾਂ ਚੌਕਸ ਹਾਂ। ਉਹਨਾਂ ਕਿਹਾ ਕਿ ਸਰਕਾਰ ਦੀ ਨੀਯਤ ਠੀਕ ਨਹੀਂ ਹੈ ਅਤੇ ਉਸ ਵਲੋਂ ਅੰਦੋਲਨ ਨੂੰ ਸਾਬੋਤਾਜ ਕਰਨ ਦੀ ਕੋ੪ਿ੪ ਕੀਤੀ ਜਾ ਰਹੀ ਹੈ। ਅਸੀਂ ਜਿੱਥੇ ਬੈਠੇ ਹਾਂ, ਉੱਥੇ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਬੇਹੱਦ ਨਿੰਦਾਯੋਗ ਹੈ। ਪੂਰੇ ਹਰਿਆਣਾ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਹੈ ਤਾਂ ਜੋ ਕਿਸਾਨ ਅੰਦੋਲਨ ਬਾਰੇ ਲੋਕਾਂ ਤੱਕ ਸਹੀ ਜਾਣਕਾਰੀ ਨਾ ਪਹੁੰਚ ਪਾਏ ਪਰੰਤੂ ਕਿਸਾਨ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹਨ।

ਉਹਨਾਂ ਕਿਹਾ ਕਿ ਸਰਕਾਰ ਲੋਕਾਂ ਲਈ ਹੁੰਦੀ ਹੈ ਅਤੇ ਲੋਕ ਹੀ ਇਸ ਦੇ੪ ਦੇ ਮਾਲਕ ਹਨ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਾਜਹਠ ਦਾ ਤਿਆਗ ਕਰਕੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ।

Leave a Reply

Your email address will not be published. Required fields are marked *