ਰਾਜੌਰੀ ਦੇ ਨਾਰੀਆ ਇਲਾਕੇ ਵਿੱਚ ਹੋਇਆ ਦਰਦਨਾਕ ਹਾਦਸਾ, 6 ਲੋਕ ਗੰਭੀਰ ਜ਼ਖਮੀ

ਜੰਮੂ, 7 ਨਵੰਬਰ (ਸ.ਬ.) ਪੁੰਛ ਦੇ ਰਾਜੌਰੀ ਦੇ ਨਾਰੀਆ ਇਲਾਕੇ ਵਿੱਚ ਇਕ ਵੱਡਾ ਹਾਦਸਾ ਹੋਇਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਤੋਂ ਰਾਜੌਰੀ ਆ ਰਹੀ ਬੱਸ ਦਾ ਸੰਤੁਲਨ ਵਿਗੜਨ ਨਾਲ ਸੜਕ ਤੋਂ ਪਲਟ ਗਈ| ਜਿਸ ਕਰਕੇ ਬੱਸ ਵਿੱਚ ਸਵਾਰ 6 ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ| ਜਦੋਂ ਇਸ ਗੱਲ ਦਾ ਪਤਾ ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਲਾਜ ਲਈ ਨੋਸ਼ਹਿਰਾ ਹਸਪਤਾਲ ਵਿੱਚ ਜ਼ਖਮੀਆਂ ਨੂੰ ਭਰਤੀ ਕਰਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ|

Leave a Reply

Your email address will not be published. Required fields are marked *