ਰਾਜ ਕੁਮਾਰ ਅਰੋੜਾ ਸਰਵਮੰਗਲ ਜਿਯੋਤੀ ਸੰਸਥਾ ਦੇ ਪ੍ਰਧਾਨ ਬਣੇ

ਚੰਡੀਗੜ੍ਹ,7 ਫਰਵਰੀ (ਸ ਬ) : ਸਰਵਮੰਗਲ ਜਿਯੋਤੀ ਸੰਸਥਾ  ਦੀ ਇਕ ਮੀਟਿੰਗ ਮੁੱਖ ਦਫਤਰ ਸੈਕਟਰ-47 ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਕਾਰਜਕਾਰੀ ਬਾਡੀ ਅਤੇ ਸੰਸਥਾ ਦੇ ਸਾਰੇ ਮੈਂਬਰਾਂ ਨੇ ਹਿਸਾ ਲਿਆ| ਇਸ ਮੌਕੇ ਸਰਵਸੰਮਤੀ ਨਾਲ ਰਾਜ ਕੁਮਾਰ ਅਰੋੜਾ ਨੂੰ ਨਵਾਂ ਕੌਮੀ ਪ੍ਰਧਾਨ ਨਿਯੁਕਤ ਕਰ ਦਿਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ| ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਪੀ ਪੀ ਸ਼ਰਮਾ ਅਤੇ ਰਾਮ ਗੋਪਾਲ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਸੰਸਥਾ ਦੇ ਸੈਕਟਰੀ  ਖਜਾਨਚੀ ਸੰਜੀਵ ਧੀਮਾਨ, ਮੀਡੀਆ  ਸਲਾਹਕਾਰ ਜਸਵੰਤ ਰਾਣਾ, ਹਿਮਾਚਲ ਪ੍ਰਧਾਨ ਇਸਵਰ ਚੰਦੋਲ, ਕੌਮੀ ਮਹਿਲਾ ਪ੍ਰਧਾਨ ਕਵਿਤਾ ਕੋਸ਼ਲ, ਪੰਜਾਬ ਪ੍ਰਧਾਨ ਮੈਡਮ ਰਾਜਵਿੰਦਰ , ਮਹਿੰਦਰ ਠਾਕੁਰ, ਮੈਡਮ ਮੁਕਤੀ ਸ਼ਰਮਾ ਅਤੇ ਵੱਡੀ ਗਿਣਤੀ ਹੋਰ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *