ਰਾਜ ਠਾਕਰੇ ਦੇ ਵਰਕਰਾਂ ਨੇ ਉਤਰ ਭਾਰਤੀਆਂ ਨੂੰ ਦੌੜਾ-ਦੌੜਾ ਕੇ ਕੁੱਟਿਆ

ਸਾਂਗਲੀ, 11 ਅਕਤੂਬਰ (ਸ.ਬ.)  ਉਤਰ ਭਾਰਤੀਆਂ ਨਾਲ ਕੁੱਟਮਾਰ ਤੇ ਹਮੇਸ਼ਾ ਆਪਣੀ ਸਿਆਸਤ ਦੀ ਜ਼ਮੀਨ ਤਿਆਰ ਕਰਨ ਵਾਲੀ ਰਾਜ ਠਾਕਰੇ ਦੀ ਪਾਰਟੀ ਐਮ.ਐਨ.ਐਸ. ਦਾ ਇਕ ਵਾਰ ਫਿਰ ਗੈਰ ਮਰਾਠੀਆਂ ਤੇ ਗੁੱਸਾ ਨਿਕਲਿਆ ਹੈ| ਇਹ ਘਟਨਾ ਸਾਂਗਲੀ ਜ਼ਿਲੇ ਦੀ ਹੈ|
ਰਾਜ ਠਾਕਰੇ ਦੇ ਵਰਕਰਾਂ ਨੇ ਇੱਥੇ ਗਰੀਬ ਉਤਰ ਭਾਰਤੀਆਂ ਨੂੰ ਦੌੜਾ-ਦੌੜਾ ਕੇ ਕੁੱਟਿਆ ਹੈ| ਮਨਸੇ ਦੀ ਇਸ ਗੁੰਡਾਗਰਦੀ ਦਾ ਬਕਾਇਦਾ ਇਕ ਦਰਦਨਾਕ ਵੀਡੀਓ ਸਾਹਮਣੇ ਆਇਆ ਹੈ| ਇਸ ਵਿੱਚ ਮਨਸੇ ਦੇ ਗੁੰਡੇ ਬੇਰਹਿਮੀ ਨਾਲ ਉਤਰ ਭਾਰਤੀਆਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ| ਦਰਅਸਲ ਰਾਜ ਠਾਕਰੇ ਦੀ ਪਾਰਟੀ ਨੇ ਸਾਂਗਲੀ ਵਿੱਚ ‘ਲਾਠੀ ਚਲਾਓ ਭਈਆ ਹਟਾਓ’ ਨਾਂ ਨਾਲ ਪਰ-ਸੂਬਾਈ ਹਟਾਓ ਮੁਹਿੰਮ ਸ਼ੁਰੂ ਕੀਤੀ ਹੈ|
ਮਨਸੇ ਦਾ ਦੋਸ਼ ਹੈ ਕਿ ਸਾਂਗਲੀ ਸਥਿਤ ਐਮ.ਆਈ.ਡੀ.ਸੀ. ਵਿੱਚ ਪਰ-ਸੂਬਾਈ ਨੂੰ ਨੌਕਰੀ ਦਿੱਤੀ ਜਾ ਰਹੀ ਹੈ| ਇੱਥੇ 80 ਫੀਸਦੀ ਨੌਕਰੀ ਸਿਰਫ ਮਰਾਠੀ ਲੋਕਾਂ ਨੂੰ ਦਿੱਤੀ ਜਾਵੇ| ਖਾਸ ਗੱਲ ਇਹ ਹੈ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀ ਜਦੋਂ ਤੱਕ ਕੋਈ ਕਾਰਵਾਈ ਮਹਾਰਾਸ਼ਟਰ ਸਰਕਾਰ ਵੱਲੋਂ ਨਹੀਂ ਹੋਈ ਹੈ| ਲੋਕਾਂ ਨੂੰ ਕੁੱਟਣ ਵਾਲੇ ਆਜ਼ਾਦ ਘੁੰਮ ਰਹੇ ਹਨ ਅਤੇ ਸਾਂਗਲੀ ਵਿੱਚ ਰਹਿਣ ਵਾਲੇ ਡਰੇ ਹੋਏ ਹਨ|

Leave a Reply

Your email address will not be published. Required fields are marked *