ਰਾਜ ਪੱਧਰੀ ਟੇਬਲ ਟੈਨਿਸ ਖੇਡਾਂ ਦੇ ਅੰਤਿਮ ਮੁਕਾਬਲੇ 12 ਅਕਤੂਬਰ ਨੂੰ  

ਐਸ.ਏ.ਐਸ. ਨਗਰ, 11 ਅਕਤੂਬਰ (ਸ.ਬ.) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 63ਵੀਆਂ ਅੰਡਰ 14 ਤੇ 17 ਸਾਲ ਟੇਬਿਲ ਟੈਨਿਸ ਲੜਕੀਆਂ ਦੇ ਖੇਡ ਮੁਕਾਬਲੇ  ਲਰਨਿੰਗ ਪਾਲ ਸਕੂਲ ਸੈਕਟਰ 63 ਐਸ.ਏ.ਐਸ. ਨਗਰ  ਵਿਖੇ ਕਰਵਾਜੇ ਜਾ ਰਹੇ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਿੱਖਿਆ ਅਫਸਰ (ਖੇਡਾਂ) ਸ੍ਰੀਮਤੀ ਜਸਵਿੰਦਰ ਕੌਰ ਗਰੇਵਾਲ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਨਿਰਮਲ ਸਿੰਘ ਸਿੱਧੂ ਦੀ ਦੇਖ ਰੇਖ ਹੇਠ ਚਲ ਰਹੀਆਂ ਰਾਜ ਪੱਧਰੀ ਖੇਡਾਂ ਦੇ ਤੀਜੇ ਦਿਨ 14 ਸਾਲ ਲੜਕੀਆਂ ਲੁਧਿਆਣੇ ਨੇ ਪਟਿਆਲੇ ਨੂੰ ਹਰਾਇਆ| ਐਸ.ਏ.ਐਸ. ਨਗਰ ਮੁਹਾਲੀ ਨੇ ਰੋਪੜ ਨੂੰ ਅਤੇ ਫਤਿਹਗੜ੍ਹ ਸਾਹਿਬ ਨੇ ਜਲੰਧਰ ਨੂੰ ਹਰਾਇਆ|
ਸ੍ਰੀਮਤੀ ਗਰੇਵਾਲ ਨੇ ਦੱਸਿਆ ਕਿ ਲੜਕੀਆਂ ਅੰਡਰ 17 ਸਾਲ ਮੁਕਾਬਲਿਆਂ ਵਿਚ ਐਸ.ਏ.ਐਸ. ਨਗਰ  ਨੇ ਰੋਪੜ ਨੂੰ, ਫਿਰੋਜਪੁਰ ਨੇ ਜਲੰਧਰ ਨੂੰ, ਫਤਿਹਗੜ੍ਹ ਸਾਹਿਬ ਨੇ ਫਾਜ਼ਿਲਕਾ ਨੂੰ ਅਤੇ ਲੁਧਿਆਣਾ ਨੇ ਅ੍ਰਮਿੰਤਸਰ ਨੂੰ ਹਰਾਇਆ| ਇਸ ਮੌਕੇ ਅਧਿਆਤਮ ਪ੍ਰਕਾਸ ਪ੍ਰੈਸ ਸਕੱਤਰ  ਨੇ ਦੱਸਿਆ ਕਿ ਮਿਤੀ 12 ਅਕਤੂਬਰ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ ਅਤੇ 12 ਅਕਤੂਬਰ ਨੂੰ ਹੀ ਫਾਈਨਲ ਮੈਚ ਖੇਡੇ ਜਾਣਗੇ|

Leave a Reply

Your email address will not be published. Required fields are marked *