ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

ਨਵੀਂ ਦਿੱਲੀ, 16 ਦਸੰਬਰ (ਸ.ਬ.) ਨੋਟਬੰਦੀ ਦੇ ਮੁੱਦੇ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ 18 ਦਿਨਾਂ ਤੱਕ ਕੰਮਕਾਰ ਠੱਪ ਰਹਿਣ ਤੋਂ ਬਾਅਦ ਅੱਜ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ| ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਆਖਰੀ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੇ ਸਪੀਕਰ ਹਾਮਿਦ ਅੰਸਾਰੀ ਨੇ ਨਿਯਮਿਤ ਕੰਮਕਾਰ ਨਿਪਟਾਉਣ ਤੋਂ ਬਾਅਦ ਰਾਜ ਸਭਾ ਦੇ 241ਵੇਂ ਸੈਸ਼ਨ ਦੇ ਖਤਮ ਹੋਣ ਦਾ ਐਲਾਨ ਕੀਤਾ| 16 ਨਵੰਬਰ ਤੋਂ ਸ਼ੁਰੂ ਹੋਏ ਇਸ ਸੈਸ਼ਨ ਵਿੱਚ ਸਿਰਫ ਅਪਾਹਜ ਵਿਅਕਤੀ ਅਧਿਕਾਰ ਬਿੱਲ 2014 ਹੀ ਪਾਸ ਹੋ ਸਕਿਆ ਅਤੇ ਸਿਰਫ 2 ਦਿਨ ਕੰਮ ਰੋਕੋ ਪ੍ਰਸਤਾਵ ਤੇ ਨੋਟਬੰਦੀ ਤੇ ਚਰਚਾ ਕੀਤੀ ਗਈ|

ਸ਼੍ਰੀ ਅੰਸਾਰੀ ਨੇ ਰਾਜ ਸਭਾ ਦੇ ਸਾਬਕਾ ਮੈਂਬਰ ਵੀ. ਰਾਮਾਨਾਥਨ ਦੇ ਦਿਹਾਂਤ ਤੇ ਸੋਗ ਸੰਦੇਸ਼ ਜ਼ਾਹਰ ਕਰਨ ਤੋਂ ਬਾਅਦ ਸੰਬੰਧਤ ਮੰਤਰੀਆਂ ਸਦਨ ਦੇ ਪਟਲ ਤੇ ਕਾਗਜ਼ਾਤ ਅਤੇ ਬਿਆਨ ਪੇਸ਼ ਕਰਨ ਲਈ ਕਿਹਾ| ਇਸ ਤੋਂ ਬਾਅਦ ਉਨ੍ਹਾਂ ਨੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਅਤੇ ਰਾਸ਼ਟਰਗੀਤ ‘ਵੰਦੇ ਮਾਤਰਮ’ ਦੀ ਧੁੰਨ ਨਾਲ ਇਹ ਸੈਸ਼ਨ ਖਤਮ ਹੋ ਗਿਆ| ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਦਨ ਦੇ ਨੇਤਾ ਅਰੁਣ ਜੇਤਲੀ ਅਤੇ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਸਮੇਤ ਸਾਰੇ ਪ੍ਰਮੁੱਖ ਮੌਜੂਦ ਸਨ|

Leave a Reply

Your email address will not be published. Required fields are marked *