ਰਾਜ ਸਭਾ ਨੇ ਸੇਵਾਮੁਕਤ ਹੋ ਰਹੇ 40 ਸੰਸਦ ਮੈਂਬਰਾਂ ਨੂੰ ਦਿੱਤੀ ਵਿਦਾਇਗੀ

ਨਵੀਂ ਦਿੱਲੀ, 28 ਮਾਰਚ (ਸ.ਬ.) ਰਾਜ ਸਭਾ ਵਿੱਚੋਂ ਰਿਟਾਇਰ ਹੋ ਰਹੇ 40 ਸਾਂਸਦਾਂ ਦੇ ਵਿਦਾਈ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਭਾਸ਼ਣ ਦਿੰਦੇ ਹੋਏ ਸਭ ਤੋਂ ਪਹਿਲਾਂ ਸਾਂਸਦਾਂ ਨੂੰ ਵਧੀਆ ਸੇਵਾ ਦਾ ਯੋਗਦਾਨ ਦੇਣ ਲਈ ਵਧਾਈ ਦਿੱਤੀ| ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਉਨ੍ਹਾਂ ਸੀਨੀਅਰ ਅਨੁਭਵਾਂ ਨੂੰ ਸਮਰਪਿਤ ਹੈ ਜਿਨ੍ਹਾਂ ਦਾ ਪ੍ਰਦਰਸ਼ਨ ਸਦਨ ਨੂੰ ਵਧੀਆ ਬਣਾਉਂਦਾ ਹੈ| ਦਿਲੀਪ ਅਤੇ ਸਚਿਨ ਦਾ ਸਦਨ ਵਿਚ ਸਾਥ ਸਾਨੂੰ ਆਉਣ ਵਾਲੇ ਦਿਨਾਂ ਵਿਚ ਨਹੀਂ ਮਿਲੇਗਾ| ਇਨ੍ਹਾਂ ਦੋਵਾਂ ਤੇ ਭਾਰਤ ਨੂੰ ਮਾਣ ਹੈ| ਪ੍ਰਧਾਨ ਮੰਤਰੀ ਨੇ ਕੁਰੀਅਨ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਤੁਹਾਡੇ ਹਾਸੇ ਨੂੰ ਸਦਨ ਮਿਸ ਕਰੇਗਾ| ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਨੀਅਰ ਸਦਨ ਦੇ ਮੈਂਬਰਾਂ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਸਾਰਿਆਂ ਨੇ ਆਪਣੀਆਂ ਭੂਮਿਕਾਵਾਂ ਨੂੰ ਨਿਭਾਇਆ ਹੈ| ਉਨ੍ਹਾਂ ਨੇ ਕਿਹਾ ਕਿ ਦੇਸ਼ ਲਈ ਹਰ ਸਾਂਸਦ ਦਾ ਆਪਣਾ ਯੋਗਦਾਨ ਹੈ| ਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਰੇ ਇਕ ਮਹੱਤਵਪੂਰਨ ਫੈਸਲਾ ਪ੍ਰਕਿਰਿਆ ਤੋਂ ਵਾਂਝੇ ਰਹਿ ਗਏ, ਇਸ ਦਾ ਮਲਾਲ ਜ਼ਰੂਰ ਰਹੇਗਾ| ਮਗਰ ਚੰਗਾ ਹੁੰਦਾ ਕਿ ਅਸੀਂ ਸਾਰੀਆਂ ਚੀਜ਼ਾਂ ਤੁਹਾਡੀ ਮੌਜੂਦਗੀ ਵਿਚ ਹੀ ਕਰ ਸਕਦੇ|
ਉਨ੍ਹਾਂ ਨੇ ਕਿਹਾ ਕਿ ਤੁਹਾਡੇ ਲਈ ਸਦਨ ਦਾ ਅਤੇ ਪ੍ਰਧਾਨ ਮੰਤਰੀ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੈ| ਤੁਸੀਂ ਜਿਥੇ ਵੀ ਰਹੋ ਆਪਣੇ ਵਿਚਾਰਾਂ ਨਾਲ ਯੋਗਦਾਨ ਦਿੰਦੇ ਰਹੋ| ਜ਼ਿਕਰਯੋਗ ਹੈ ਕਿ ਕਾਵੇਰੀ ਜਲ ਪ੍ਰਬੰਧਨ ਬੋਰਡ ਦੇ ਗਠਨ ਦੀ ਮੰਗ ਨੂੰ ਲੈ ਕੇ ਅੰਨਾਦਰਮੁਕ ਮੈਂਬਰਾਂ ਵਲੋਂ ਬੀਤੇ ਦਿਨੀਂ ਰਾਜ ਸਭਾ ਦੀ ਕਾਰਵਾਈ ਵਿੱਚ ਵਿਘਨ ਪਾਉਣ ਕਾਰਨ ਉਚ ਸਦਨ ਦੀ ਬੈਠਕ ਇਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਸੀ| ਇਸੇ ਕਾਰਨ ਰਾਜ ਸਭਾ ਚੋਂ ਰਿਟਾਇਰ ਹੋ ਰਹੇ ਮੈਂਬਰਾਂ ਦਾ ਵਿਦਾਇਗੀ ਭਾਸ਼ਣ ਨਹੀਂ ਹੋ ਸਕਿਆ|
ਸਭਾਪਤੀ ਐਮ.ਵੇਂਕਿਆ ਨਾਇਡੂ ਨੇ ਆਪਣੇ ਸਥਾਨ ਤੇ ਖੜ੍ਹੇ ਅੰਨਾਦਰਮੁਕ ਮੈਂਬਰਾਂ ਨੂੰ ਬੈਠਣ ਲਈ ਵਾਰ-ਵਾਰ ਬੇਨਤੀ ਕੀਤੀ ਸੀ ਪਰ ਉਨ੍ਹਾਂ ਦੇ ਨਾ ਮੰਨਣ ਕਾਰਨ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ| ਨਾਇਡੂ ਨੇ ਸਦਨ ਦੀ ਸ਼ਾਨ ਦਾਅ ਤੇ ਲੱਗਣ ਦਾ ਵੀ ਹਵਾਲਾ ਦਿੱਤਾ ਪਰ ਆਪਣੇ ਸਥਾਨ ਤੇ ਖੜ੍ਹੇ ਮੈਂਬਰਾਂ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ|

Leave a Reply

Your email address will not be published. Required fields are marked *