ਰਾਜ ਸਭਾ ਵਲੋਂ ਵੀ ਗਰੈਚੁਟੀ ਬਿੱਲ ਬਿਨਾਂ ਬਹਿਸ ਦੇ ਪਾਸ

ਨਵੀਂ ਦਿੱਲੀ, 22 ਮਾਰਚ (ਸ.ਬ.) ਰਾਜ ਸਭਾ ਨੇ ਗਰੈਚੁਟੀ ਅਤੇ ਜਣੇਪਾ ਛੁੱਟੀ ਵਧਾਉਣ ਸੰਬੰਧੀ ਬਿੱਲ ਅੱਜ ਬਿਨਾਂ ਬਹਿਸ ਦੇ ਪਾਸ ਕਰ ਦਿੱਤੇ| ਲੋਕ ਸਭਾ ਨੇ ਇਸ ਬਿੱਲ ਨੂੰ ਪਿਛਲੇ ਹਫਤੇ ਹੀ ਪਾਸ ਕੀਤਾ ਸੀ| ਇਸ ਦੇ ਨਾਲ ਹੀ ਇਸ ਤੇ ਸੰਸਦ ਦੀ ਮੋਹਰ ਲੱਗ ਗਈ ਹੈ| ਲੋਕ ਸਭਾ ਨੇ ਵੀ ਇਸ ਨੂੰ ਬਿਨਾਂ ਬਹਿਸ ਦੇ ਹੀ ਪਾਸ ਕੀਤਾ ਸੀ| ਇਸ ਤਰ੍ਹਾਂ ਬਿੱਲ ਨੂੰ ਬਿਨਾਂ ਬਹਿਸ ਦੇ ਹੀ ਦੋਹਾਂ ਸਦਨਾਂ ਦੀ ਮਨਜ਼ੂਰੀ ਮਿਲ ਗਈ| ਡਿਪਟੀ ਸਪੀਕਰ ਐਮ. ਵੈਂਕਈਆ ਨਾਇਡੂ ਨੇ ਕਾਰਵਾਈ ਸ਼ੁਰੂ ਹੋਣ ਤੇ ਦੱਸਿਆ ਕਿ ਸਾਰੇ ਦਲਾਂ ਦੇ ਮੈਂਬਰਾਂ ਦਰਮਿਆਨ ਗਰੈਚੁਟੀ ਸੰਬੰਧੀ ਬਿੱਲ ਨੂੰ ਬਿਨਾਂ ਚਰਚਾ ਦੇ ਪਾਸ ਕਰਵਾਉਣ ਤੇ ਸਹਿਮਤੀ ਬਣੀ ਹੈ|
ਇਸ ਤੋਂ ਬਾਅਦ ਮਜ਼ਦੂਰ ਅਤੇ ਰੋਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਗਰੈਚੁਟੀ ਭੁਗਤਾਨ (ਸੋਧ) ਬਿੱਲ, 2017 ਪੇਸ਼ ਕੀਤਾ, ਜਿਸ ਨੂੰ ਸਦਨ ਨੇ ਬਹਿਸ ਕੀਤੇ ਬਿਨਾਂ ਹੀ ਆਵਾਜ਼ ਵੋਟ ਨਾਲ ਪਾਸ ਕਰ ਦਿੱਤਾ| ਬਿੱਲ ਵਿੱਚ ਜਨਤਕ ਖੇਤਰ ਦੇ ਕਰਮਚਾਰੀਆਂ ਦੀ ਤਰਜ ਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਵੀ ਗਰੈਚੁਟੀ ਦੀ ਸੀਮਾ 10 ਲੱਖ ਰੁਪਏ ਤੋਂ ਵਧ ਕੇ 20 ਲੱਖ ਰੁਪਏ ਕਰਨ ਅਤੇ ਮਹਿਲਾ ਕਰਮਚਾਰੀਆਂ ਦੀ ਜਣੇਪਾ ਛੁੱਟੀ ਦੀ ਮਿਆਦ ਮੌਜੂਦਾ 12 ਹਫਤਿਆਂ ਤੋਂ ਵਧਾਉਣ ਦੀ ਵਿਵਸਥਾ ਕੀਤੀ ਗਈ ਹੈ| ਮਹਿਲਾ ਕਰਮਚਾਰੀਆਂ ਲਈ ਜਣੇਪਾ ਛੁੱਟੀ ਦੀ ਸੀਮਾ ਵਧਾਏ ਜਾਣ ਦਾ ਵੀ ਬਿੱਲ ਵਿੱਚ ਪ੍ਰਬੰਧ ਹੈ| ਵਧੀ ਹੋਈ ਸੀਮਾ ਬਾਰੇ ਸਰਕਾਰ ਬਾਅਦ ਵਿੱਚ ਨੋਟੀਫਿਕੇਸ਼ਨ ਜਾਰੀ ਕਰੇਗੀ|

Leave a Reply

Your email address will not be published. Required fields are marked *