ਰਾਣੂੰ ਟਰੱਸਟ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੈਲੰਡਰ ਰਿਲੀਜ਼
ਐਸ. ਏ. ਐਸ. ਨਗਰ, 18 ਜਨਵਰੀ (ਸ. ਬ.) ਲੋਕਾਂ ਲਈ ਲੜਨ ਵਾਲੇ ਯੋਧਿਆਂ ਨੂੰ ਸਮਾਜ ਹਮੇਸ਼ਾ ਯਾਦ ਰੱਖਦਾ ਹੈ ਅਤੇ ਉਹ ਭਾਵੇਂ ਸਰੀਰਕ ਤੌਰ ਉੱਤੇ ਸੰਸਾਰ ਵਿੱਚ ਨਾ ਰਹਿਣ ਪਰ ਉਨ੍ਹਾਂ ਦੇ ਕਿਰਤੀ ਸਮਾਜ ਲਈ ਪਾਏ ਯੋਗਦਾਨ ਸਦਕਾ ਹਮੇਸ਼ਾਂ ਧਰੂ ਤਾਰੇ ਵਾਂਗ ਚਮਕਦੇ ਰਹਿਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਕਰਤਾਰ ਸਿੰਘ ਰਾਣੂੰ ਯਾਦਗਾਰੀ ਟਰੱਸਟ ਵੱਲੋਂ ਤਿਆਰ ਕੀਤੇ ਕੈਲੰਡਰ ਨੂੰ ਰਿਲੀਜ਼ ਕਰਨ ਮੌਕੇ ਕੀਤਾ। ਇਸ ਮੌਕੇ ਕਰਤਾਰ ਸਿੰਘ ਰਾਣੂੰ ਟਰੱਸਟ ਦੀ ਚੇਅਰਮੈਨ ਮੈਡਮ ਅਮਰਜੀਤ ਕੌਰ, ਰਾਣੂੰ ਗਰੁੱਪ ਦੇ ਪ੍ਰਧਾਨ ਜਰਨੈਲ ਸਿੰਘ ਚੁੰਨੀ, ਪਬਲੀਕੇਸ਼ਨ ਅਫਸਰ ਅਸ਼ੋਕ ਪੁਰੀ, ਸ਼ੇਰ ਸਿੰਘ, ਟਰੱਸਟ ਦੇ ਕੈਸ਼ੀਅਰ ਸਿਕੰਦਰ ਸਿੰਘ, ਕਮਿੱਕਰ ਸਿੰਘ ਗਿੱਲ ਅਤੇ ਹਰਬੰਸ ਬਾਗੜੀ ਹਾਜ਼ਰ ਸਨ।