ਰਾਤ ਦੇ ਕਰਫਿਊ ਦੌਰਾਨ ਬਰਗਰ ਦੀ ਦੁਕਾਨ ਖੋਲਣ ਵਾਲੇ ਦੁਕਾਨਦਾਰ ਖਿਲਾਫ ਮਾਮਲਾ ਦਰਜ

ਐਸ ਏ ਐਸ ਨਗਰ, 2 ਦਸੰਬਰ (ਸ.ਬ.) ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਰਾਤ ਨੂੰ ਲਗਾਏ ਗਏ ਕਰਫਿਊ ਦੌਰਾਨ ਥਾਣਾ ਫੇਜ 1 ਦੀ ਪੁਲੀਸ ਵਲੋਂ ਐਸ ਐਚ ਓ ਮਨਫੂਲ ਸਿੰਘ ਦੀ ਅਗਵਾਈ ਵਿਚ  ਫੇਜ 1 ਦੇ ਇਲਾਕੇ ਵਿੱਚ              ਵਿਸ਼ੇਸ ਚੈਕਿੰਗ ਕੀਤੀ ਗਈ| 
ਥਾਣਾ ਫੇਜ 1 ਦੇ ਐਸ ਐਚ ਓ ਸ੍ਰੀ ਮਨਫੂਲ ਸਿੰਘ ਨੇ ਦਸਿਆ ਕਿ ਚੈਕਿੰਗ ਦੌਰਾਨ ਫੇਜ 1 ਵਿੱਚ ਰਾਤ ਦੇ ਕਰਫਿਊ ਦੌਰਾਨ ਖੁਲੀ ਪਾਈ ਗਈ ਬਰਗਰਾਂ ਦੀ ਦੁਕਾਨ ਦੇ ਮਾਲਕ ਭੁਪਿੰਦਰ ਸਿੰਘ ਖਿਲਾਫ ਆਈ ਪੀ ਸੀ ਦੀ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ|  ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਥਾਣਾਂ ਫੇਜ 1 ਦੀ ਪੁਲੀਸ ਵਲੋਂ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ|  

Leave a Reply

Your email address will not be published. Required fields are marked *