ਰਾਤ ਭਰ ਚੱਲੇ ਝੱਖੜ ਨਾਲ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੈਪਟਨ ਨੇ ਦਿੱਤੇ ਵਿਸ਼ੇਸ਼ ਗਿਰਦਾਵਰੀ ਕਰਨ ਦੇ ਆਦੇਸ਼

ਚੰਡੀਗੜ੍ਹ, 6 ਅਪ੍ਰੈਲ (ਸ.ਬ.) ਪੰਜਾਬ ਭਰ ਵਿਚ ਜਿਥੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗੜ੍ਹੇਮਾਰੀ ਨੇ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ, ਉਥੇ ਹੀ ਰਾਤ ਭਰ ਚੱਲੇ ਝੱਖੜ ਨੇ ਕਣਕ ਦੀ ਫਸਲ ਨੂੰ ਵੱਖ-ਵੱਖ ਥਾਈਂ ਭਾਰੀ ਨੁਕਸਾਨ ਪਹੁੰਚਾਇਆ ਹੈ| ਝੱਖੜ ਨਾਲ ਕਣਕ ਦੀ ਪਛੇਤੀ ਹਰੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ| ਮੌਸਮ ਦੇ ਵਿਗੜੇ ਮਿਜ਼ਾਜ ਨੂੰ ਲੈ ਕੇ ਕਿਸਾਨ ਚਿੰਤਾਂ ਵਿੱਚ ਹਨ ਕਿਉਂਕਿ ਕਣਕ ਦੀ ਨੁਕਸਾਨੀ ਫਸਲ ਦੇ ਝਾੜ ਅਸਲ ਪੈਣ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ| ਪੰਜਾਬ ਵਿਚ ਹਾਲੇ ਵੀ ਕਈ ਥਾਈਂ ਤੇਜ਼ ਹਵਾਵਾਂ ਦੇ ਮੌਸਮ ਬਰਕਰਾਰ ਹੈ|
ਇਸੇ ਦੌਰਾਨ ਭਾਰੀ ਮੀਂਹ ਤੇ ਗੜੇਮਾਰੀ ਹੋਣ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਗਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਗਿਰਦਾਵਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ|

Leave a Reply

Your email address will not be published. Required fields are marked *