ਰਾਤ ਸਮੇਂ ਸ਼ਹਿਰ ਵਿੱਚ ਵੱਧ ਜਾਂਦੀ ਹੈ ਆਵਾਰਾ ਤੇ ਪਾਲਤੂ ਪਸ਼ੂਆਂ ਦੀ ਗਿਣਤੀ

ਰਾਤ ਸਮੇਂ ਸ਼ਹਿਰ ਵਿੱਚ ਵੱਧ ਜਾਂਦੀ ਹੈ ਆਵਾਰਾ ਤੇ ਪਾਲਤੂ ਪਸ਼ੂਆਂ ਦੀ ਗਿਣਤੀ
ਸ਼ਹਿਰ ਵਾਸੀਆਂ ਨੇ ਪਿੰਡਾਂ ਦੇ ਵਸਨੀਕਾਂ ਉਪਰ ਲਗਾਇਆ ਪਸ਼ੂ ਖੁੱਲੇ ਛੱਡਣ ਦਾ ਦੋਸ਼
ਐਸ ਏ ਐਸ ਨਗਰ, 28 ਅਗਸਤ (ਸ.ਬ.) ਮੁਹਾਲੀ ਸ਼ਹਿਰ ਵਿੱਚ ਜਿਥੇ ਦਿਨ ਵੇਲੇ ਆਵਾਰਾ ਅਤੇ ਪਾਲਤੂ ਪਸ਼ੂ ਘੁੰਮਦੇ ਫਿਰਦੇ ਹਨ, ਉਥੇ ਹੀ ਰਾਤ ਸਮੇਂ ਸ਼ਹਿਰ ਵਿੱਚ ਅਵਾਰਾ ਅਤੇ ਪਾਲਤੂ ਪਸ਼ੂਆਂ ਦੀ ਗਿਣਤੀ ਵਿੱਚ ਵੀ ਕਈ ਗੁਣਾ ਵਾਧਾ ਹੋ ਜਾਂਦਾ ਹੈ, ਜਿਸ ਕਾਰਨ ਸ਼ਹਿਰ ਦੇ ਹਰ ਇਲਾਕੇ ਵਿੱਚ ਆਵਾਰਾ ਪਸ਼ੂਆਂ ਦੇ ਨਾਲ ਨਾਲ ਪਾਲਤੂ ਪਸ਼ੂ ਖਾਸ ਕਰਕੇ ਮੱਝਾਂ ਘੁੰਮਦੀਆਂ ਰਹਿੰਦੀਆਂ ਹਨ ਜੋ ਕਿ ਬਹੁਤ ਗੰਦਗੀ ਫੈਲਾਉਂਦੀਆਂ ਹਨ| ਇਹ ਆਵਾਰਾ ਅਤੇ ਪਾਲਤੂ ਪਸ਼ੂ ਰਾਤ ਸਮੇਂ ਆਪਸ ਵਿੱਚ ਲੜਦੇ ਵੀ ਰਹਿੰਦੇ ਹਨ ਅਤੇ ਉਚੀ ਉਚੀ ਆਵਾਜਾਂ ਵਿੱਚ ਸ਼ੋਰ ਪਾਉਂਦੇ ਰਹਿੰਦੇ ਹਨ, ਜਿਸ ਕਰਕੇ ਅਕਸਰ ਸ਼ਹਿਰ ਵਾਸੀਆਂ ਦੀ ਨੀਂਦ ਖਰਾਬ ਹੋ ਜਾਂਦੀ ਹੈ|
ਰਾਤ ਸਮੇਂ ਮੁਹਾਲੀ ਦੀਆਂ ਸੜਕਾਂ ਉਪਰ 40-40 ਅਤੇ 50-50 ਦੀ ਗਿਣਤੀ ਵਿੱਚ ਘੁੰਮਣ ਵਾਲੇ ਅਵਾਰਾ ਅਤੇ ਦੁਧਾਰੂ ਪਸ਼ੂ ਮੁਹਾਲੀ ਸ਼ਹਿਰ ਵਾਸੀਆਂ ਲਈ ਇਹ ਵੱਡੀ ਸਮੱਸਿਆ ਬਣੇ ਹੋਏ ਹਨ| ਇਹਨਾਂ ਅਵਾਰਾ ਅਤੇ ਪਾਲਤੂ ਪਸ਼ੂਆਂ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ|
ਮੋਟਰ ਮਾਰਕੀਟ ਫੇਜ਼ 7 ਦੇ ਪ੍ਰਧਾਨ ਸ੍ਰੀ ਕਰਮ ਚੰਦ ਸ਼ਰਮਾ ਨੇ ਦੋਸ਼ ਲਗਾਇਆ ਕਿ ਸ਼ਹਿਰ ਦੇ ਹਰ ਇਲਾਕੇ ਵਿੱਚ ਇਹ ਆਵਾਰਾ ਅ ਤੇ ਪਾਲਤੂ ਪਸ਼ੂ ਚਾਲੀ ਚਾਲੀ ਅਤੇ ਪੰਜਾਹ ਪੰਜਾਹ ਦੇ ਝੁੰਡ ਵਿੱਚ ਘੁੰਮਦੇ ਹਨ ਅਤੇ ਗੰਦਗੀ ਫੈਲਾਉਂਦੇ ਹਨ| ਇਹਨਾਂ ਪਸ਼ੂਆਂ ਵਿੱਚ ਦੁਧਾਰੂ ਪਸ਼ੂਆਂ ਦੀ ਗਿਣਤੀ ਵੀ ਬਹੁਤ ਜਿਆਦਾ ਹੁੰਦੀ ਹੈ| ਉਹਨਾਂ ਕਿਹਾ ਕਿ ਉਹ ਕਈ ਵਾਰ ਵੇਖ ਚੁਕੇ ਹਨ ਕਿ ਸਾਰੀ ਰਾਤ ਆਵਾਰਾ ਘੁੰਮਣ ਵਾਲੇ ਇਹਨਾਂ ਡੰਗਰਾਂ ਵਿਚੋਂ ਵੱਡੀ ਗਿਣਤੀ ਡੰਗਰਾਂ ਨੂੰ ਮੋਟਰ ਸਾਈਕਲਾਂ ਉਪਰ ਅ ਾਏ ਨੇੜਲੇ ਪਿੰਡਾਂ ਦੇ ਵਸਨੀਕ ਹੱਕ ਕੇ ਲੈ ਜਾਂਦੇ ਹਨ ਅਤੇ ਰਾਤ ਨੂੰ ਫਿਰ ਇਹਨਾਂ ਪਸ਼ੂਆਂ ਨੂੰ ਸ਼ਹਿਰ ਵਿੱਚ ਖੁਲੇ ਛੱਡ ਜਾਂਦੇ ਹਨ| ਉਹਨਾਂ ਕਿਹਾ ਕਿ ਨਗਰ ਨਿਗਮ ਮੁਹਾਲੀ ਅਧੀਨ ਆਉਣ ਵਾਲੇ ਪਿੰਡਾਂ ਦੇ ਲੋਕ ਹੀ ਇਹਨਾਂ ਆਵਾਰਾ ਅਤੇ ਆਪਣੇ ਪਾਲਤੂ ਪਸ਼ੂਆਂ ਨੂੰ ਸ਼ਹਿਰਾਂ ਵਿੱਚ ਛੱਡ ਦਿੰਦੇ ਹਨ, ਜਿਸ ਕਰਕੇ ਰਾਤ ਸਮੇਂ ਇਹਨਾਂ ਆਵਾਰਾ ਅਤੇ ਪਾਲਤੂ ਪਸ਼ੂਆਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ ਅਤੇ ਇਹ ਪਾਲਤੂ ਪਸ਼ੂ ਅਵਾਰਾ ਪਸ਼ੂਆਂ ਵਾਂਗ ਹੀ ਵੱਡੀ ਸਮੱਸਿਆ ਬਣ ਜਾਂਦੇ ਹਨ|
ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਘੁੰਮਦੇ ਖਾਸ ਕਰਕੇ ਰਾਤ ਸਮੇਂ ਘੁੰਮਦੇ ਆਵਾਰਾ ਤੇ ਪਾਲਤੂ ਪਸ਼ੂਆਂ ਨੂੰ ਕਾਬੂ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਆਪਣੇ ਪਾਲਤੂ ਪਸ਼ੂ ਛੱਡਣ ਵਾਲੇ ਪਿੰਡਾਂ ਦੇ ਪਸ਼ੂ ਪਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *