ਰਾਧਾ ਮੋਹਨ ਸਿੰਘ ਨੇ ਕੋਲਕਾਤਾ ਵਿਚ ਭਾਰਤੀ ਬੀਜ ਕਾਂਗਰਸ-2017 ਦਾ ਉਦਘਾਟਨ ਕੀਤਾ

ਕੋਲਕਾਤਾ, 14 ਫਰਵਰੀ (ਸ.ਬ.) ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਨੇ ਅੱਜ ਕੇਂਦਰ ਸਰਕਾਰ ਦੀ ਰਾਸ਼ਟਰੀ ਕਿਸਾਨ ਨੀਤੀ ਬਾਰੇ ਬੋਲਦੇ ਹੋਏ ਕਿਹਾ ਕਿ ਇਸ ਨੀਤੀ ਦੇ ਉਦੇਸ਼ ਖੇਤੀ ਉਤਪਾਦਨ ਨੂੰ ਵਧਾਉਣਾ, ਪਿੰਡਾਂ ਵਿਚ ਢਾਂਚੇ ਸੰਬੰਧੀ ਸਹੂਲਤਾਂ ਦਾ ਵਿਕਾਸ ਕਰਨਾ, ਕੀਮਤ ਅਧਾਰਤ ਸਹੂਲਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਖੇਤੀ  ਵਪਾਰ ਵਿਚ ਤੇਜ਼ੀ ਲਿਆਉਣਾ, ਦਿਹਾਤੀ ਖੇਤਰਾਂ ਵਿਚ ਰੁਜ਼ਗਾਰ ਪੈਦਾ ਕਰਨਾ , ਕਿਸਾਨਾਂ ਅਤੇ ਖੇਤੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਪੱਧਰ ਵਿਚ ਸੁਧਾਰ ਕਰਨਾ, ਸ਼ਹਿਰੀ ਇਲਾਕਿਆਂ ਵੱਲ ਹਿਜਰਤ ਰੋਕਣਾ , ਆਰਥਿਕ ਖੁੱਲਦਿੱਲੀ ਅਤੇ ਵਿਸ਼ਵੀਕਰਣ ਤੋਂ ਪੈਦਾ ਹੋਣ ਵਾਲੀਆਂਚੁਨੌਤੀਆਂ ਨਾਲ ਨਜਿੱਠਣਾ ਹਨ| ਸ੍ਰੀ ਰਾਧਾ ਮੋਹਨ ਸਿੰਘ ਨੇ ਇਹ ਟਿੱਪਣੀਆਂ ਅੱਜ ਕੋਲਕਾਤਾ ਵਿਖੇ ਭਾਰਤੀ ਬੀਜ ਕਾਂਗਰਸ -2017 ਦੀ ਉਦਘਾਟਨਾ ਸਮਾਰੋਹ ਵਿਚ ਬੋਲਦੇ ਹੋਏ ਕੀਤੀਆਂ| ਇਸ ਬੀਜ ਕਾਂਗਰਸ ਦਾ ਉਦੇਸ਼ ‘ਖੁਸ਼ੀ ਦੇ ਬੀਜ’ ਸੀ ਜੋ ਕਿ ਸਰਕਾਰ ਦੇ 2022 ਤੱਕ ਖੇਤੀ ਆਮਦਨ ਦੁਗਣੀ ਕਰ ਕੇ ਕਿਸਾਨਾਂ ਦੇ ਜੀਵਨ ਵਿਚ ਖੁਸ਼ੀ ਅਤੇ ਖੁਸ਼ਹਾਲੀ ਲਿਆਉਣ ਦੇ ਸੁਪਨੇ ਦੇ ਬਰਾਬਰ ਹੀ ਸੀ|
ਇਸ ਮੌਕੇ ਤੇ ਬੋਲਦੇ ਹੋਏ ਸ਼੍ਰੀ ਸਿੰਘ ਨੇ ਕਿਹਾ ਕਿ ਸਰਕਾਰ ਦੇ ਨੀਤੀ ਸਬੰਧੀ ਕਦਮਾਂ ਨਾਲ ਤਸਦੀਕਸ਼ੁਦਾ/ ਚੰਗੀ ਕੁਆਲਟੀ ਵਾਲੇ ਬੀਜ ਮੁਹੱਈਆ ਹੋਣ ਵਿਚ ਵਾਧਾ ਹੋਇਆ ਹੈ| ਦੇਸ਼ ਵਿਚ ਤਸਦੀਕਸ਼ੁਦਾ  ਚੰਗੀ ਕੁਆਲਟੀ ਦੇ ਬੀਜਾਂ ਮੁਹੱਈਆ ਹੋਣ ਦੀ ਮਾਤਰਾ ਛੇਵੇਂ ਦਹਾਕੇ ਦੇ 40 ਲੱਖ ਕਵਿੰਟਲ ਤੋਂ ਵਧ ਕੇ 2015-16 ਵਿਚ 370 ਲੱਖ ਕਵਿੰਟਲ ਤੇ ਜਾ ਪਹੁੰਚੀ ਹੈ| ਸ਼੍ਰੀ ਸਿੰਘ ਨੇ ਹੋਰ ਕਿਹਾ ਕਿ ਖੇਤੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਸੂਬਾ ਸਰਕਾਰਾਂ ਨੂੰ ਕਿਸਮ ਦੇ ਅਧਾਰ ਤੇ ਸਾਲਾਨਾ ਸੀਡ ਰੋਲਿੰਗ ਪਲਾਂਟ ਤਿਆਰ ਕਰਨ ਲਈ ਕਿਹਾ ਹੈ ਤਾਂ ਕਿ ਕਵਾਲਿਟੀ ਬੀਜਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ| ਇਹ ਸੀਡ ਰੋਲਿੰਗ ਪਲਾਂਟ ਬੀਜ ਬਦਲਣ ਦੀ ਦਰ ਵਿਚ ਸੁਧਾਰ ਕਰਨ ਅਤੇ ਕਿਸਮ ਬਦਲਣ ਦੀ ਦਰ ਵਿਚ  ਸੁਧਾਰ ਕਰਨ ਦੇ ਦੋਹਰੇ ਉਦੇਸ਼ ਨੂੰ ਪੂਰਾ ਕਰੇਗਾ ਤਾਂ ਕਿ ਖੇਤੀ ਉਤਪਾਦਨ ਅਤੇ ਉਤਪਾਦਕਤਾ ਯਕੀਨੀ ਬਣਾਈ ਜਾ ਸਕੇ|
ਖੇਤੀ ਮੰਤਰੀ ਨੇ ਅਗੋਂ ਕਿਹਾ ਕਿ ਭਾਰਤੀ ਬੀਜ ਮਾਰਕੀਟ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਅਤੇ ਬੀਤੇ ਕੁਝ ਸਮੇਂ ਵਿਚ ਸਬਜ਼ੀਆਂ ਅਤੇ ਦਾਲਾਂ ਦੀ ਦੋਗਲੀ ਬੀਜ ਮਾਰਕੀਟ ਵਿਚ ਕਾਫੀ ਵਾਧਾ ਹੋਇਆ ਹੈ| ਸ਼੍ਰੀ ਸਿੰਘ ਦਾ ਵਿਚਾਰ ਸੀ ਕਿ ਭਾਰਤੀ ਬੀਜ ਸਨਅਤ ਕੌਮਾਂਤਰੀ ਬੀਜ ਮਾਰਕੀਟ ਵਿਚ ਬੀਜ ਸਪਲਾਈ ਕਰਨ ਲਈ ਇੱਕ ਪ੍ਰਮੁੱਖ ਸਨਅਤ ਵਜੋਂ ਉਭਰ ਸਕਦੀ ਹੈ| ਭਾਰਤ ਵਿਚ ਦੋਗਲੀ ਨਸਲ ਦੇ ਬੀਜ, ਵਿਸ਼ੇਸ਼ ਤੌਰ ਤੇ ਮਹਿੰਗੇ ਸਬਜ਼ੀਆਂ ਦੇ ਬੀਜ ਸਸਤੀ ਦਰ ਉੱਤੇ ਦੂਜੇ ਦੇਸ਼ਾਂ ਦੇ ਮੁਕਾਬਲੇ ਮੁਹੱਈਆ ਕਰਵਾਉਣ ਦੀ ਸਮਰੱਥਾ ਹੈ| ਸਬਜ਼ੀਆਂ ਤੋਂ ਇਲਾਵਾ ਮੱਕੀ, ਝੋਨੇ, ਬਾਜਰਾ ਅਤੇ ਕਪਾਹ ਦੇ ਦੋਗਲੀ ਕਿਸਮ ਦੇ ਬੀਜ ਐਸ ਈ ਆਈ ਅਤੇ ਅਫ਼ਰੀਕੀ ਦੇਸ਼ਾਂ ਵਿਚ ਵੱਡੀ ਮਾਤਰਾ ਵਿਚ ਬਰਾਮਦ ਕੀਤੇ ਜਾ ਸਕਦੇ ਹਨ| ਸ਼੍ਰੀ ਸਿੰਘ ਨੇ ਹੋਰ ਕਿਹਾ ਕਿ ਖੇਤੀ ਅਤੇ ਕਿਸਾਨ ਭਲਾਈ ਮੰਤਰਾਲਾ ਲਗਾਤਾਰ ਰੈਗੂਲੇਟਰੀ ਢਾਂਚੇ ਨੂੰ ਨਿਯਮਿਤ ਕਰਨ ਲਈ ਯਤਨ ਕਰ ਰਿਹਾ ਹੈ ਤਾਂ ਕਿ ਇਸ ਨੂੰ ਪਾਰਦਰਸ਼ੀ, ਵਧੀਆ ਅਤੇ ਤਰੱਕੀਪਸੰਦ ਬਣਾਇਆ ਜਾ ਸਕੇ| ਮੰਤਰੀ ਨੇ ਉੱਥੇ ਮੌਜੂਦਾ ਨੁਮਾਇੰਦਿਆਂ ਨੂੰ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਹੇਰ ਵਧੇਰੇ ਬੀਜ ਦਿਹਾਤੀ ਅਤੇ ਕੌਂਮਾਂਤਰੀ ਮਾਰਕੀਟ ਵਿਚ ਮੁਹੱਈਆ ਕਰਵਾਉਣ ਵਿਚ ਮਦਦ ਦੇਣ ਲਈ ਯਤਨਸ਼ੀਲ ਹੈ|

Leave a Reply

Your email address will not be published. Required fields are marked *