ਰਾਫੇਲ ਦੀ ਪਹਿਲੀ ਮਹਿਲਾ ਪਾਇਲਟ ਬਣੇਗੀ ਸ਼ਿਵਾਂਗੀ ਸਿੰਘ

ਨਵੀਂ ਦਿੱਲੀ, 24 ਸਤੰਬਰ (ਸ.ਬ.) ਨਾਰੀ ਸ਼ਕਤੀ ਭਾਰਤੀ ਫੌਜ ਵਿੱਚ ਵੀ ਨਵਾਂ ਇਤਿਹਾਸ ਲਿਖ ਰਹੀਆਂ ਹਨ| ਫਲਾਈਟ ਲੈਫਟੀਨੈਂਟ ਸ਼ਿਵਾਂਗੀ ਸਿੰਘ ਦੁਨੀਆ ਦੇ ਸਭ ਤੋਂ ਚੰਗੀ ਸ਼੍ਰੇਣੀ ਦੇ ਲੜਾਕੂ ਜਹਾਜ਼ਾਂ ਵਿੱਚੋਂ ਇਕ ਰਾਫੇਲ ਦੀ ਪਹਿਲੀ ਪਾਇਲਟ ਮਹਿਲਾ ਬਣਨ ਜਾ ਰਹੀ ਹੈ| ਧੀ ਨੂੰ ਮਿਲੇ ਇਸ ਸਨਮਾਨ ਤੋਂ ਬਾਅਦ ਪੂਰੇ ਪਰਿਵਾਰ ਵਿਚ ਉਤਸ਼ਾਹ ਅਤੇ ਸ਼ਿਵਾਂਗੀ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ| ਰਾਫ਼ੇਲ ਜਿਵੇਂ ਹੀ ਭਾਰਤੀ ਹਵਾਈ ਫੌਜ ਦੇ ਬੇਡੇ ਵਿੱਚ ਸ਼ਾਮਲ ਮਿਗ-21 ‘ਬਾਈਸਨ’ ਦੀ ਥਾਂ ਲੈਣਗੇ, ਸ਼ਿਵਾਂਗੀ ਨੂੰ ਇਸ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇਗੀ| 
ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੀ ਰਹਿਣ ਵਾਲੀ ਫਲਾਈਟ ਲੈਫਟੀਨੈਂਟ ਸ਼ਿਵਾਂਗੀ ਸਿੰਘ ਸਿਖਲਾਈ ਪੂਰੀ ਕਰ ਕੇ ਹਵਾਈ ਫੌਜ ਦੇ ਅੰਬਾਲਾ ਬੇਸ ਤੇ 17 ‘ਗੋਲਡਨ ਏਰੋਜ਼’ ਸਕੁਐਡਰਨ ਵਿੱਚ ਰਸਮੀ ਤੌਰ ਤੇ ਐਂਟਰੀ ਕਰੇਗੀ| ਕਿਸੇ ਪਾਇਲਟ ਨੂੰ ਇਕ ਫਲਾਈਟ ਜੈੱਟ ਯਾਨੀ ਕਿ ਲੜਾਕੂ ਜਹਾਜ਼ ਨੂੰ ਉਡਾਉਣ ਲਈ ‘ਕਨਵਰਜਨ ਟ੍ਰੇਨਿੰਗ’ ਲੈਣ ਦੀ ਜ਼ਰੂਰਤ ਹੁੰਦੀ ਹੈ| ਹਾਲਾਂਕਿ ਮਿਗ-21ਐਸ ਉਡਾ ਚੁੱਕੀ ਸ਼ਿਵਾਂਗੀ ਲਈ ਰਾਫ਼ੇਲ ਜਹਾਜ਼ ਉਡਾਉਣਾ ਕੋਈ ਚੁਣੌਤੀਪੂਰਨ ਕੰਮ ਨਹੀਂ ਹੋਵੇਗਾ, ਕਿਉਂਕਿ ਮਿਗ 340 ਕਿਲੋਮੀਟਰ ਪ੍ਰਤੀ ਕਿਲੋਮੀਟਰ ਦੀ ਸਪੀਡ ਨਾਲ ਦੁਨੀਆ ਦਾ ਸਭ ਤੋਂ ਤੇਜ਼ ਲੈਂਡਿੰਗ ਅਤੇ ਟੇਕ-ਆਫ ਸਪੀਡ ਵਾਲਾ ਜਹਾਜ਼ ਹੈ| ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਕੋਲ ਫਾਈਟਰ ਪਲੇਨ ਉਡਾਉਣ ਵਾਲੀਆਂ 10 ਪਾਇਲਟ ਬੀਬੀਆਂ ਹਨ, ਜੋ ਕਿ ਸੁਪਰਸੋਨਿਕ ਜੈਟਸ ਉਡਾਉਣ ਦੀ ਮੁਸ਼ਕਲ ਭਰੀ ਸਿਖਲਾਈ ਤੋਂ ਲੰਘੀਆਂ ਹਨ| ਇਕ ਪਾਇਲਟ ਨੂੰ ਸਿਖਲਾਈ ਦੇਣ ਲਈ 15 ਕਰੋੜ ਰੁਪਏ ਦਾ ਖਰਚ ਆਉਂਦਾ ਹੈ|

Leave a Reply

Your email address will not be published. Required fields are marked *