‘ਰਾਫੇਲ’ ਨੂੰ ਲੈ ਕੇ ਅੰਬਾਲਾ ਏਅਰਬੇਸ ਨੇੜੇ ਕੀਤੇ ਜਾਣ ਖਾਸ ਸੁਰੱਖਿਆ ਪ੍ਰਬੰਧ : ਅਨਿਲ ਵਿਜ

ਅੰਬਾਲਾ, 8 ਅਗਸਤ (ਸ.ਬ.) ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਰਾਫੇਲ ਅਤੇ ਹੋਰ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਹਵਾਈ ਫ਼ੌਜ ਅਤੇ ਹਰਿਆਣਾ ਸਰਕਾਰ ਚਿੰਤਾ ਵਿਚ ਹਨ| ਇਨ੍ਹਾਂ ਦੀ ਸੁਰੱਖਿਅਤ ਉਡਾਣ ਯਕੀਨੀ ਕਰਨ ਲਈ ਅੰਬਾਲਾ ਏਅਰਬੇਸ ਨੇੜੇ ਸੁਰੱਖਿਆ ਦੇ ਕਦਮ ਚੁੱਕੇ ਜਾਣਗੇ| ਜਿਕਰਯੋਗ ਹੈ ਕਿ ਵਿਰੋਧੀ ਦੇਸ਼ਾਂ ਦੇ ਦੰਦ ਖੱਟੇ ਕਰਨ ਲਈ ਰਾਫੇਲ ਨੂੰ ਅੰਬਾਲਾ ਏਅਰਬੇਸ ਵਿਚ ਤਾਇਨਾਤ ਕੀਤਾ ਗਿਆ ਹੈ| ਅਜਿਹੇ ਵਿੱਚ ਅੰਬਾਲਾ ਵਿੱਚ ਰਾਫੇਲ ਪੂਰੀ ਤਰ੍ਹਾਂ ਸੁਰੱਖਿਅਤ ਰਹੇ, ਇਸ ਲਈ ਹੁਣ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਉਨ੍ਹਾਂ ਦੇ ਮਹਿਕਮੇ ਨੇ ਸੰਭਾਲੀ ਹੈ| ਵਿਜ ਨੇ ਕਿਹਾ ਕਿ ਰਾਫ਼ੇਲ ਅਤੇ ਜਗੁਆਰ ਦੇਸ਼ ਦੀ ਸ਼ਾਨ ਹਨ| ਰਾਫੇਲ ਅਤੇ ਹੋਰ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਅੰਬਾਲਾ ਏਅਰਬੇਸ ਦੇ ਆਲੇ-ਦੁਆਲੇ ਪਤੰਗ ਅਤੇ ਕਬੂਤਰਬਾਜ਼ੀ ਤੇ ਪਾਬੰਦੀ ਰਹੇਗੀ| ਮੀਟ ਦੀ ਵਿਕਰੀ ਵੀ ਰੋਕੀ ਜਾਵੇਗੀ, ਕਿਉਂਕਿ ਪੰਛੀ ਇਸ ਕਾਰਨ ਵੀ ਅਜਿਹੇ ਖੇਤਰਾਂ ਦੇ ਆਲੇ-ਦੁਆਲੇ ਮੰਡਰਾਉਂਦੇ ਹਨ|
ਅੰਬਾਲਾ ਦੇ ਆਸਮਾਨ ਵਿਚ ਉਡਣ ਵਾਲੇ ਪਰਿੰਦੇ ਰਾਫੇਲ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਅੱਜ ਅਨਿਲ ਵਿਜ ਨੇ ਹਵਾਈ ਫ਼ੌਜ, ਨਗਰ ਨਿਗਮ, ਨਗਰ ਪਰੀਸ਼ਦ ਅਤੇ ਛਾਉਣੀ ਬੋਰਡ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ| ਜਿਸ ਵਿਚ ਰਾਫੇਲ ਦੀ ਸੁਰੱਖਿਆ ਲਈ ਅਹਿਮ ਫੈਸਲੇ ਲਏ ਗਏ| ਵਿਜ ਨੇ ਕਿਹਾ ਕਿ ਆਸਮਾਨ ਵਿਚ ਗਰਜਣ ਵਾਲਾ ਰਾਫੇਲ ਹੀ ਨਹੀਂ ਜਗੁਆਰ ਅਤੇ ਹੋਰ ਜਹਾਜ਼ਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅੰਬਾਲਾ ਦੀ ਹੈ|
ਜਿਕਰਯੋਗ ਹੈ ਕਿ ਅੰਬਾਲਾ ਏਅਰਬੇਸ ਦੇ ਆਲੇ-ਦੁਆਲੇ ਪੰਛੀ ਰਾਫੇਲ ਅਤੇ ਜਗੁਆਰ ਸਮੇਤ ਹੋਰ ਲੜਾਕੂ ਜਹਾਜ਼ਾਂ ਦੀ ਉਡਾਣ ਲਈ ਖਤਰਾ ਬਣੇ ਹੋਏ ਹਨ| ਏਅਰਬੇਸ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਕਾਫੀ ਗਿਣਤੀ ਵਿੱਚ ਪੰਛੀ ਉਡਦੇ ਰਹਿੰਦੇ ਹਨ ਅਤੇ ਇਸ ਕਾਰਨ ਕਈ ਵਾਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ| ਵਿਜ ਨੇ ਬੈਠਕ ਵਿਚ ਰਾਫੇਲ ਦੀ ਸੁਰੱਖਿਆ ਨੂੰ ਲੈ ਕੇ ਕਈ ਅਹਿਮ ਬਿੰਦੂਆਂ ਤੇ ਚਰਚਾ ਕੀਤੀ ਅਤੇ ਅਹਿਮ ਫੈਸਲੇ ਲਏ ਗਏ| ਬੈਠਕ ਵਿਚ ਤੈਅ ਕੀਤੇ ਗਏ ਫੈਸਲਿਆਂ ਦੇ ਪਾਲਣ ਲਈ ਤਿੰਨ ਅਧਿਕਾਰੀਆਂ ਦੀ ਟੀਮ ਵੀ ਗਠਿਤ ਕੀਤੀ ਗਈ ਹੈ| ਜਿਕਰਯੋਗ ਹੈ ਕਿ ਅੰਬਾਲਾ ਏਅਰਬੇਸ ਤੇ ਜੁਲਾਈ ਮਹੀਨੇ ਫਰਾਂਸ ਤੋਂ ਆਏ 5 ਰਾਫੇਲ ਜਹਾਜ਼ ਰੱਖੇ ਗਏ ਹਨ| ਇਸ ਦੇ ਨਾਲ ਹੀ ਏਅਰਬੇਸ ਤੇ ਜਗੁਆਰ ਸਮੇਤ ਹੋਰ ਲੜਾਕੂ ਜਹਾਜ਼ ਵੀ ਤਾਇਨਾਤ ਹਨ| ਰਾਫੇਲ ਜਹਾਜ਼ 10 ਸਤੰਬਰ ਨੂੰ ਹਵਾਈ ਫੌਜ ਦੇ ਬੇੜੇ ਵਿੱਚ ਸ਼ਾਮਲ ਹੋਵੇਗਾ| ਆਪਣੀ ਮਾਰਕ ਸਮਰੱਥਾ ਕਾਰਨ ਰਾਫੇਲ ਜਹਾਜ਼ ਬੇਹੱਦ ਖਾਸ ਹੈ| ਅੰਬਾਲਾ ਏਅਰਬੇਸ ਤੋਂ ਰਾਫ਼ੇਲ ਪਾਕਿਸਤਾਨ ਅਤੇ ਚੀਨ ਦੋਹਾਂ ਸਰਹੱਦਾਂ ਤੇ ਨਜ਼ਰ ਰੱਖੇਗਾ|

Leave a Reply

Your email address will not be published. Required fields are marked *