ਰਾਫੇਲ ਸੌਦੇ ਉੱਤੇ ਵਿਵਾਦ ਦੀ ਪ੍ਰਕ੍ਰਿਆ

ਹਵਾਈ ਫੌਜ ਵੱਲੋਂ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਠੀਕ ਠਹਿਰਾਉਣ ਦੇ ਬਿਆਨ ਨਾਲ ਯਕੀਨਨ ਸਰਕਾਰ ਨੂੰ ਤਾਕਤ ਮਿਲੀ ਹੈ| ਹਵਾਈ ਫੌਜੀ ਉਪ ਮੁੱਖੀ ਏਅਰ ਮਾਸ਼ਰਲ ਐਸ ਬੀ ਦੇਵ ਨੇ ਕਿਹਾ ਹੈ ਕਿ ਰਾਫੇਲ ਸੌਦੇ ਉਤੇ ਵਿਵਾਦ ਇਸ ਲਈ ਉਠ ਰਿਹਾ ਹੈ ਕਿ ਲੋਕਾਂ ਨੂੰ ਰੱਖਿਆ ਖਰੀਦ ਪ੍ਰਕ੍ਰਿਆ ਅਤੇ ਆਫਸੇਟ ਨੀਤੀ ਦੀ ਜਾਣਕਾਰੀ ਨਹੀਂ ਹੈ| ਹਵਾਈ ਫੌਜ ਉਪ ਮੁੱਖੀ ਨੇ ਰੱਖਿਆ ਸੌਦੇ ਦੇ ਨਾਲ ਇਸਦੀ ਗੁਣਵੱਤਾ ਦੀ ਵੀ ਪ੍ਰਸ਼ੰਸਾ ਕੀਤੀ ਹੈ| ਮਸਲਨ, ਕਿਹਾ ਕਿ ਇਹ ਤਾਕਤਵਰ ਜਹਾਜ਼ ਹੈ ਅਤੇ ਹਵਾਈ ਫੌਜ ਬੇਸਬਰੀ ਨਾਲ ਇਸਦਾ ਇੰਤਜਾਰ ਕਰ ਰਹੀ ਹੈ| ਇਹ ਜਬਰਦਸਤ ਜਹਾਜ਼ ਹੈ ਅਤੇ ਇਸਦੀ ਸਮਰੱਥਾ ਬਹੁਤ ਜਿਆਦਾ ਹੈ| ਜੋ ਲੋਕ ਭਾਰਤ ਦੀ ਰੱਖਿਆ ਤਿਆਰੀਆਂ ਉਤੇ ਨਜ਼ਰ ਰੱਖਦੇ ਹਨ , ਉਨ੍ਹਾਂ ਨੂੰ ਪਤਾ ਹੈ ਕਿ ਸਾਡੀ ਹਵਾਈ ਫੌਜ ਲੰਬੇ ਸਮੇਂ ਤੋਂ ਲੜਾਕੂ ਜਹਾਜ਼ਾਂ ਦੀਆਂ ਕਮੀਆਂ ਦੇ ਦੌਰ ਤੋਂ ਗੁਜਰ ਰਹੀ ਹੈ| ਇਸਦਾ ਧਿਆਨ ਰੱਖਦੇ ਹੋਏ ਹੀ ਫ਼ਰਾਂਸ ਦੇ ਨਾਲ ਆਪਾਤਕਾਲੀਨ ਖਰੀਦ ਨੀਤੀ ਦੇ ਤਹਿਤ ਰਾਫੇਲ ਸੌਦਾ ਹੋਇਆ ਹੈ| ਸਤੰਬਰ 2019 ਤੋਂ ਜਹਾਜ਼ਾਂ ਦੀ ਸਪਲਾਈ ਸ਼ੁਰੂ ਹੋ ਜਾਵੇਗੀ|
ਹਵਾਈ ਫੌਜ ਇਸ ਸਮੇਂ ਸਿਰਫ 31 ਸਕਵਾਡਰਨ ਨਾਲ ਕੰਮ ਚਲਾ ਰਹੀ ਹੈ, ਜਦੋਂਕਿ ਆਮ ਹਾਲਤ ਵਿੱਚ ਇਸ ਦੇ ਕੋਲ 42 ਸਕਵਾਡਰਨ ਹੋਣੀ ਚਾਹੀਦੀ ਹੈ| ਹਰ ਇੱਕ ਸਕਵਾਡਰਨ ਵਿੱਚ 16 ਤੋਂ 18 ਲੜਾਕੂ ਜਹਾਜ਼ ਹੋਣੇ ਹਨ| ਸੱਚਮੁੱਚ ਦੇਸ਼ ਦੇ ਜਿਆਦਾਤਰ ਰੱਖਿਆ ਮਾਹਿਰਾਂ ਨੇ ਇਸ ਜਹਾਜ਼ ਸੌਦੇ ਦਾ ਸਮਰਥਨ ਕੀਤਾ ਹੈ ਪਰੰਤੂ ਕਾਂਗਰਸ ਪਾਰਟੀ ਇਸਨੂੰ ਲਗਾਤਾਰ ਭ੍ਰਿਸ਼ਟ ਸੌਦਾ ਸਾਬਤ ਕਰ ਰਹੀ ਹੈ| ਹਾਲਾਂਕਿ ਇਹ ਦੋ ਸਰਕਾਰਾਂ ਦੇ ਵਿਚਾਲੇ ਦਾ ਸੌਦਾ ਹੈ, ਜਿਸ ਵਿੱਚ ਕੋਈ ਨਿਜੀ ਕੰਪਨੀ ਸ਼ਾਮਿਲ ਨਹੀਂ ਹੈ ਪਰੰਤੂ ਰਾਫੇਲ ਬਣਾਉਣ ਵਾਲੀ ਕੰਪਨੀ ਡਸਾਲਟ ਵੱਲੋਂ ਰਿਲਾਇੰਸ ਡਿਫੈਂਸ ਨੂੰ ਭਾਰਤੀ ਸਾਂਝੀਦਾਰ ਬਣਾਉਣ ਦੇ ਕਾਰਨ ਇਸ ਉਤੇ ਸਵਾਲ ਚੁੱਕੇ ਜਾ ਰਹੇ ਹਨ| ਇਹ ਗੱਲ ਵੱਖ ਹੈ ਕਿ ਰਿਲਾਇੰਸ ਡਿਫੈਂਸ ਰਾਫੇਲ ਨਾਲ ਸਬੰਧਿਤ ਕਿਸੇ ਤਰ੍ਹਾਂ ਦਾ ਉਤਪਾਦਨ ਨਹੀਂ ਕਰਨ ਜਾ ਰਹੀ ਹੈ| ਸੱਚਮੁੱਚ ਅਜੇ ਤੱਕ ਰਾਫੇਲ ਉਤੇ ਸਿਰਫ ਰਾਜਨੀਤਿਕ ਇਲਜ਼ਾਮ ਲੱਗੇ ਹਨ| ਕਾਂਗਰਸ ਨੇ ਵੀ ਇਸਦੀ ਗੁਣਵੱਤਾ ਉਤੇ ਕੋਈ ਪ੍ਰਸ਼ਨ ਨਹੀਂ ਚੁੱਕਿਆ ਹੈ| ਉਹ ਅਜਿਹਾ ਕਰ ਵੀ ਨਹੀਂ ਸਕਦੀ ਕਿਉਂਕਿ ਇਸ ਜਹਾਜ਼ ਨੂੰ ਖਰੀਦਣ ਦਾ ਫੈਸਲਾ ਉਸੇ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੇ ਕਾਰਜਕਾਲ ਵਿੱਚ ਹੋਇਆ ਸੀ| ਪਰ ਉਪ ਹਵਾਈ ਫੌਜ ਮੁੱਖੀ ਜੇਕਰ ਗੁਣਵੱਤਾ ਦੀ ਪ੍ਰਸ਼ੰਸਾ ਦੇ ਨਾਲ ਸੌਦੇ ਨੂੰ ਵੀ ਠੀਕ ਠਹਿਰਾ ਰਹੇ ਹਨ, ਤਾਂ ਇਸਦੇ ਸਾਹਮਣੇ ਕੋਈ ਵੀ ਰਾਜਨੀਤਿਕ ਇਲਜ਼ਾਮ ਕਮਜੋਰ ਪੈ ਜਾਂਦਾ ਹੈ| ਸਾਡੇ ਇੱਥੇ ਫੌਜ ਦੇ ਅਜਿਹੇ ਬਿਆਨ ਉਤੇ ਲੋਕ ਕਿਸੇ ਵੀ ਰਾਜਨੀਤਿਕ ਇਲਜ਼ਾਮ ਦੀ ਤੁਲਣਾ ਵਿੱਚ ਠੀਕ ਮੰਣਦੇ ਹਨ| ਉਂਝ ਵੀ ਹਵਾਈ ਫੌਜ ਦਾ ਉਪ ਮੁੱਖੀ ਬਿਨਾਂ ਪੂਰੀ ਜਾਣਕਾਰੀ ਦੇ ਇਸ ਤਰ੍ਹਾਂ ਖੁੱਲ ਕੇ ਕਿਸੇ ਸੌਦੇ ਨੂੰ ਪਾਕ- ਸਾਫ਼ ਹੋਣ ਦਾ ਸਰਟੀਫਿਕੇਟ ਨਹੀਂ ਦੇ ਸਕਦੇ | ਚੰਗਾ ਹੋਵੇਗਾ ਕਿ ਸੌਦੇ ਉਤੇ ਸ਼ੰਕਾ ਕਰਨ ਵਾਲੇ ਰੱਖਿਆ ਖਰੀਦ ਪ੍ਰਕ੍ਰਿਆ ਦਾ ਅਧਿਐਨ ਕਰਕੇ ਫਿਰ ਆਪਣੀ ਗੱਲ ਰੱਖਣ|
ਸ਼ਰਨਜੀਤ ਸਿੰਘ

Leave a Reply

Your email address will not be published. Required fields are marked *